Site icon TheUnmute.com

ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਕੈਲਾਸ਼ ਸਤਿਆਰਥੀ ਨੇ ਈ-ਰਿਕਸ਼ਾ ਚਾਲਕ ਬ੍ਰਹਮ ਦੱਤ ਤੇ ਕਾਂਸਟੇਬਲ ਸੁਨੀਤਾ ਨੂੰ ਕੀਤਾ ਸਨਮਾਨਿਤ

ਕੈਲਾਸ਼ ਸਤਿਆਰਥੀ

ਚੰਡੀਗੜ੍ਹ 08 ਮਾਰਚ 2022: ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੈਲਾਸ਼ ਸਤਿਆਰਥੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਈ-ਰਿਕਸ਼ਾ ਚਾਲਕ ਬ੍ਰਹਮਦੱਤ ਰਾਜਪੂਤ ਅਤੇ ਮਹਿਲਾ ਪੁਲਸ ਕਾਂਸਟੇਬਲ ਸੁਨੀਤਾ ਨੂੰ ਉਨ੍ਹਾਂ ਦੀ ਹਿੰਮਤ ਅਤੇ ਬਹਾਦਰੀ ਲਈ ਸਨਮਾਨਿਤ ਕੀਤਾ। ਜਿਕਰਯੋਗ ਹੈ ਕਿ ਈ-ਰਿਕਸ਼ਾ ਚਾਲਕ ਬ੍ਰਹਮ ਦੱਤ ਨੇ ਦੋ ਲੜਕੀਆਂ ਨੂੰ ਤਸਕਰਾਂ ਦੇ ਚੁੰਗਲ ‘ਚੋਂ ਛੁਡਵਾਇਆ ਸੀ। ਦੂਜੇ ਪਾਸੇ ਪੱਛਮੀ ਦਿੱਲੀ ‘ਚ ਪੁਲਸ ਕਾਂਸਟੇਬਲ ਵਜੋਂ ਤਾਇਨਾਤ ਸੁਨੀਤਾ ਨੇ ਪਿਛਲੇ 8 ਮਹੀਨਿਆਂ ‘ਚ 73 ਲਾਪਤਾ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮਿਲਾਉਣ ਦਾ ਸ਼ਾਨਦਾਰ ਕੰਮ ਕੀਤਾ ਹੈ।

ਇਸ ਦੌਰਾਨ ਕੈਲਾਸ਼ ਸਤਿਆਰਥੀ ਨੇ ਦੋਹਾਂ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਬ੍ਰਹਮਦੱਤ ਅਤੇ ਸੁਨੀਤਾ ਨੇ ਜੋ ਕੀਤਾ ਹੈ ਉਹ ਦੂਜਿਆਂ ਲਈ ਇਕ ਮਿਸਾਲ ਹੈ। ਉਸ ਨੇ ਆਪਣੀ ਜ਼ਮੀਰ ਦੀ ਗੱਲ ਸੁਣੀ ਅਤੇ ਜੋ ਸਹੀ ਸੀ ਉਸ ਲਈ ਖੜ੍ਹੇ ਰਹੇ। ਉਨ੍ਹਾਂ ਬੱਚਿਆਂ ਨੂੰ ਤਸਕਰਾਂ ਦੇ ਚੁੰਗਲ ਤੋਂ ਛੁਡਵਾਇਆ। ਉਹ ਰੋਲ ਮਾਡਲ ਹਨ। ਇਸਦੇ ਨਾਲ ਹੀ ਬ੍ਰਹਮਦੱਤ ਨੇ ਕਿਹਾ ਕਿ ਉਹ ਇਨ੍ਹਾਂ ਪਲ ਨੂੰ ਹਮੇਸ਼ਾ ਯਾਦ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਬੱਚਿਆਂ ਦੀ ਮਦਦ ਕਰਨਗੇ। ਇੰਨਾ ਹੀ ਨਹੀਂ ਹੋਰ ਈ-ਰਿਕਸ਼ਾ ਚਾਲਕ ਵੀ ਲੋੜਵੰਦ ਬੱਚਿਆਂ ਦੀ ਮਦਦ ਲਈ ਇਕਜੁੱਟ ਹੋ ਕੇ ਜਾਗਰੂਕ ਹੋਣਗੇ।

ਬ੍ਰਹਮਦੱਤ ਨੇ ਤਸਕਰਾਂ ਦੇ ਚੁੰਗਲ ‘ਚੋਂ ਦੋ ਲੜਕੀਆਂ ਨੂੰ ਛੁਡਵਾਇਆ

ਜ਼ਿਕਰਯੋਗ ਹੈ ਕਿ ਬ੍ਰਹਮਦੱਤ ਦਿੱਲੀ ‘ਚ ਈ-ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦੇ ਹਨ। 5 ਮਾਰਚ ਨੂੰ, ਜਦੋਂ ਉਹ ਦਿੱਲੀ ਦੇ ਵਿਵੇਕ ਵਿਹਾਰ ‘ਚ ਬਾਲਾਜੀ ਮੰਦਰ ਦੇ ਨੇੜੇ ਯਾਤਰੀਆਂ ਦੀ ਉਡੀਕ ਕਰ ਰਹੇ ਸਨ। ਫਿਰ ਇੱਕ ਨੌਜਵਾਨ 7 ਸਾਲ ਅਤੇ 4 ਸਾਲ ਦੀਆਂ ਦੋ ਲੜਕੀਆਂ ਨੂੰ ਆਪਣੇ ਈ-ਰਿਕਸ਼ਾ ‘ਤੇ ਸਵਾਰ ਕਰ ਕੇ ਚਿੰਤਾਮਣੀ ਚੌਕ ‘ਤੇ ਛੱਡਣ ਲਈ ਕਿਹਾ। ਬ੍ਰਹਮਦੱਤ ਨੂੰ ਕੁਝ ਗਲਤ ਹੋਣ ਦਾ ਸ਼ੱਕ ਹੋਇਆ। ਫਿਰ ਬ੍ਰਹਮਦੱਤ ਨੇ ਕੁੜੀਆਂ ਨੂੰ ਪੁੱਛਿਆ ਕਿ ਕੀ ਉਹ ਆਦਮੀ ਨੂੰ ਜਾਣਦੀਆਂ ਹਨ? ਇਸ ‘ਤੇ ਦੋਵਾਂ ਨੇ ਨਾਂਹ ‘ਚ ਜਵਾਬ ਦਿੱਤਾ।

ਇਸ ਤੋਂ ਬਾਅਦ ਬ੍ਰਹਮਦੱਤ ਨੇ ਆਪਣਾ ਰਿਕਸ਼ਾ ਟਰੈਫਿਕ ਪੁਲਸ ਵਾਲੇ ਵੱਲ ਮੋੜਿਆ ਅਤੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ। ਇਸ ਮਗਰੋਂ ਪੁਲੀਸ ਨੇ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ। ਪੁਲਸ ਨੂੰ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ ਲੜਕੀਆਂ ਨੂੰ ਭੀਖ ਮੰਗਣ ਦੇ ਮਕਸਦ ਨਾਲ ਅਗਵਾ ਕੀਤਾ ਸੀ। ਉਸ ਨੇ ਦੱਸਿਆ ਕਿ ਉਹ ਕੂੜੇ ਨਾਲ ਭਰੇ ਦੋ ਪੋਲੀਬੈਗ ਵੀ ਲੈ ਕੇ ਜਾ ਰਿਹਾ ਸੀ। ਫਿਰ ਦੋਵੇਂ ਕੁੜੀਆਂ ਨੇ ਆਦਮੀ ਨੂੰ ਖਾਣਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਛੱਡਣ ਲਈ ਕਿਹਾ। ਫਿਲਹਾਲ ਦੋਵੇਂ ਆਪਣੇ ਮਾਤਾ-ਪਿਤਾ ਨਾਲ ਮਿਲ ਗਏ ਹਨ।

Exit mobile version