ਚੰਡੀਗੜ੍ਹ 05 ਸਤੰਬਰ 2022: ਨੋਬਲ ਸ਼ਾਂਤੀ ਪੁਰਸਕਾਰ (Nobel Peace Prize) ਦਾ ਐਲਾਨ 7 ਅਕਤੂਬਰ ਨੂੰ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਕੁਝ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ‘ਚ ਦੱਸਿਆ ਗਿਆ ਹੈ ਕਿ ਇਸ ਐਵਾਰਡ ਦੇ ਦਾਅਵੇਦਾਰਾਂ ‘ਚ ਤਿੰਨ ਭਾਰਤੀ ਹਨ। ਜਿਨ੍ਹਾਂ ਲੋਕਾਂ ਨੂੰ ਸ਼ਾਂਤੀ ਲਈ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਪ੍ਰਤੀਕ ਸਿਨਹਾ, ਮੁਹੰਮਦ ਜ਼ੁਬੈਰ ਅਤੇ ਭਾਰਤੀ ਲੇਖਕ ਹਰਸ਼ ਮੰਦਰ ਸ਼ਾਮਲ ਹਨ।
ਜਿਕਰਯੋਗ ਹੈ ਕਿ ਜਦੋਂ ਬਾਕੀ ਨੋਬਲ ਪੁਰਸਕਾਰਾਂ ਦਾ ਐਲਾਨ ਸਵੀਡਨ ਦੇ ਸਟਾਕਹੋਮ ਤੋਂ ਕੀਤਾ ਜਾਂਦਾ ਹੈ, ਉਥੇ ਨੋਬਲ ਸ਼ਾਂਤੀ ਪੁਰਸਕਾਰ ਓਸਲੋ, ਨਾਰਵੇ ਤੋਂ ਐਲਾਨਿਆ ਜਾਂਦਾ ਹੈ। ਸਭ ਤੋਂ ਵੱਕਾਰੀ ਗਲੋਬਲ ਸਨਮਾਨਾਂ ਵਿੱਚੋਂ ਇੱਕ, ਨੋਬਲ ਸ਼ਾਂਤੀ ਪੁਰਸਕਾਰ ਦੀ ਘੋਸ਼ਣਾ ਤੋਂ ਪਹਿਲਾਂ, ਇਸ ਬਾਰੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਵਿਅਕਤੀ ਕੌਣ ਹੈ ਅਤੇ ਕਿਹੜੀ ਸੰਸਥਾ ਤਰਜੀਹੀ ਨਾਮ ਅਤੇ ਸਭ ਤੋਂ ਅੱਗੇ ਹੈ।