ਚੰਡੀਗੜ੍ਹ 8 ਦਸੰਬਰ 2021 : ਪ੍ਰਾਈਵੇਟ ਸਕੂਲਾਂ (private schools) ਦੇ ਮਾਪੇ ਮਿਲੇ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਨੂੰ ਕਿਹਾ ਕਰੋਨਾ ‘ਚ ਕਲਾਸਾਂ ਨਹੀਂ ਲਗਦੀਆਂ ਫੇਰ ਵੀ ਪ੍ਰਾਈਵੇਟ ਸਕੂਲ ਲੈ ਰਹੇ ਫੀਸਾਂ।ਬੱਚਿਆਂ ਨੂੰ ਫੋਨ ‘ਤੇ ਗਰੁੱਪਾਂ ‘ਚ ਕਰਦੇ ਨੇ ਬੇਇੱਜਤ ਤੇ ਕਈ ਬੱਚਿਆਂ ਨੂੰ ਸਕੂਲਾਂ ਚੋ ਵੀ ਕੱਢਿਆ ਗਿਆ।
ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਨੇ ਮੌਕੇ ਤੇ ਹੀ ਸਕੱਤਰ ਸਿੱਖਿਆ ਨੂੰ ਫੋਨ ਕਰਕੇ ਕੋਵਿਡ-19 ਸਮੇਂ ਦੀ ਫੀਸ ਤੁਰੰਤ ਘਟਾਉਣ ਦੇ ਹੁਕਮ ਦਿੱਤੇ ਅਤੇ ਵਿਸ਼ੇਸ਼ ਹਦਾਇਤ ਕੀਤੀ ਕਿ ਜਿਹੜੇ ਫੀਸ ਲਈ ਬੱਚਿਆਂ ਦੀ ਬੇਇੱਜਤੀ ਕਰਦੇ ਹਨ ਜਾਂ ਸਕੂਲਾਂ ਚੋ ਕੱਢ ਰਹੇ ਹਨ, ਉਨ੍ਹਾਂ ਬਾਰੇ ਪਤਾ ਕੀਤਾ ਜਾਵੇ ਅਤੇ ਉਨ੍ਹਾਂ ‘ਤੇ ਸਖਤ ਐਕਸ਼ਨ ਲਿਆ ਜਾਵੇਗਾ। ਕਿਹਾ ਜੇ ਕਿਸੇ ਸਕੂਲ ਨੇ ਬੱਚਿਆਂ ਨੂੰ ਕੁਝ ਕਿਹਾ ਤਾਂ ਇਹ ਸਹਿਣ ਨਹੀਂ ਹੋਵੇਗਾ। ਮਾਪਿਆਂ ਨਾਲ ਗੱਲ ਕਰੋ।
ਇਸ ਦੇ ਨਾਲ ਹੀ ਇੱਕ ਬੱਚੇ ਦੇ ਘਰ ਦੀਆਂ ਵਲੋਂ ਕਿਹਾ ਗਿਆ ਕਿ ਸਕੂਲ ਵਾਲਿਆਂ ਨੇ ਉਸ ‘ਤੇ ਹਮਲਾ ਵੀ ਕਰਵਾਇਆ। ਜਿਸ ਦੇ ਬਾਅਦ ਸਿੱਖਿਆ ਮੰਤਰੀ ਨੇ ਮੌਕੇ ਤੇ ਹੀ SSP ਨੂੰ ਇਸ ਦੀ ਜਾਂਚ ਕਰਨ ਲਈ ਕਿਹਾ ਉਨ੍ਹਾਂ ਨੇ ਕਿਹਾ ਕਿ ਜਾਂਚ ਕਰਕੇ ਜਲਦ ਉਨ੍ਹਾਂ ਨੂੰ ਦੱਸਿਆ ਜਾਵੇ। ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਕਿਸੇ ਤਰਾਂ ਦੀ ਗੁੰਡਾ ਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਨਵੰਬਰ 23, 2024 4:17 ਪੂਃ ਦੁਃ