ਚੰਡੀਗੜ੍ਹ 05 ਅਗਸਤ 2022: ਗੁਰਦੁਆਰਾ ਸਾਹਿਬ ਦੀਆ ਸਰਾਂਵਾਂ ‘ਤੇ 12 ਫੀਸਦੀ ਜੀਐਸਟੀ ਦਾ ਮਾਮਲਾ ਪੰਜਾਬ ‘ਚ ਕਾਫੀ ਭਖਿਆ ਹੋਇਆ ਸੀ | ਜਿਸਦਾ ‘ਆਪ’ ਪਾਰਟੀ ਅਤੇ ਹੋਰ ਸਿਆਸੀ ਪਾਰਟੀਆਂ ਵਲੋਂ ਵਿਰੋਧ ਕੀਤਾ ਗਿਆ | ਇਸ ਦੌਰਾਨ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਵਲੋਂ ਅੰਮ੍ਰਿਤਸਰ ‘ਚ ਦਰਬਾਰ ਸਾਹਿਬ ਦੀਆਂ ਸਰਾਂਵਾਂ ‘ਤੇ 12 ਫੀਸਦੀ ਜੀਐਸਟੀ (GST) ਮਾਮਲੇ ‘ਚ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਂਵਾਂ ‘ਤੇ ਕੋਈ ਜੀਐਸਟੀ ਨਹੀਂ ਲਗਾਇਆ ਗਿਆ ਹੈ ਅਤੇ ਨਾ ਹੀ ਇਸ ਨੂੰ ਭਰਨ ਲਈ ਕੋਈ ਨੋਟਿਸ ਭੇਜਿਆ ਗਿਆ ਹੈ।
ਇਸ ਮਾਮਲੇ ‘ਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ‘ਤੇ ਕੋਈ ਜੀਐਸਟੀ ਨਹੀਂ ਲੱਗੇਗਾ | ਇਸਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ 17 ਜੁਲਾਈ ਤੋਂ ਜਮ੍ਹਾ ਕਰਵਾਇਆ ਜੀਐੱਸਟੀ ਰਿਫੰਡ ਕੀਤਾ ਜਾਵੇਗਾ | ਸਾਹਨੀ ਨੇ ਮੰਗ ਕੀਤੀ ਹੈ ਕਿ ਲੰਗਰ ‘ਤੇ ਮਿਲਣ ਵਾਲਾ ਜੀਐਸਟੀ ਰਿਫੰਡ 4 ਕਰੋੜ ਰੁਪਏ ਵਾਪਸ ਨਹੀਂ ਆਇਆ, ਉਸਨੂੰ ਸੈਸ਼ਨ ਖ਼ਤਮ ਹੋਣ ਤੋਂ ਪਹਿਲਾਂ ਹੀ SGPC ਦੇ ਖਾਤੇ ‘ਚ ਪਾਇਆ ਜਾਵੇ |
ਇਸਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ 17 ਜੁਲਾਈ ਤੋਂ ਜਮ੍ਹਾ ਕਰਵਾਇਆ ਜੀਐੱਸਟੀ ਰਿਫੰਡ ਕੀਤਾ ਜਾਵੇਗਾ | ਸਾਹਨੀ ਨੇ ਮੰਗ ਕੀਤੀ ਹੈ ਕਿ ਲੰਗਰ ‘ਤੇ ਮਿਲਣ ਵਾਲਾ ਜੀਐਸਟੀ ਰਿਫੰਡ 4 ਕਰੋੜ ਰੁਪਏ ਵਾਪਸ ਨਹੀਂ ਆਇਆ, ਉਸਨੂੰ ਸੈਸ਼ਨ ਖ਼ਤਮ ਹੋਣ ਤੋਂ ਪਹਿਲਾਂ ਹੀ SGPC ਦੇ ਖਾਤੇ ‘ਚ ਪਾਇਆ ਜਾਵੇ |
ਇਸਦੇਂ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਨੇ ਪੰਜਾਬ ਯੂਨੀਵਰਸਿਟੀ ਬਾਰੇ ਲਿਖਤੀ ਤੌਰ ‘ਤੇ ਕਿਹਾ ਹੈ ਕਿ ਯੂਨੀਵਰਸਿਟੀ ਦਾ ਕੇਂਦਰੀਕਰਨ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੀ, ਪੰਜਾਬ ਦੀ ਹੈ ਅਤੇ ਪੰਜਾਬ ਦੀ ਰਹੇਗੀ | ਵਿਕਰਮਜੀਤ ਸਾਹਨੀ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ |