June 16, 2024 7:57 am
No Flying Zone

ਐਸ.ਏ.ਐਸ ਨਗਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ “ਨੋ ਫਲਾਇੰਗ ਜ਼ੋਨ” ਦਾ ਐਲਾਨ

ਐਸ.ਏ.ਐਸ ਨਗਰ, 22 ਮਈ 2024: ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਫੌਜਦਾਰੀ ਜ਼ਾਬਤਾ ਸੰਘਤਾ, 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੁਰੱਖਿਆ ਅਤੇ ਅਮਨ ਕਾਨੂੰਨ ਸਥਿਤੀ ਦੇ ਮੱਦੇਨਜ਼ਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜ਼ਿਲ੍ਹਾ ਪਟਿਆਲਾ ਵਿਖੇ 23 ਮਈ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸ਼ਹੀਦ-ਏ-ਆਜ਼ਮ ਭਗਤ ਸਿੰਘ, ਅੰਤਰਰਾਸ਼ਟਰੀ ਏਅਰਪੋਰਟ, ਐਸ.ਏ.ਐਸ.ਨਗਰ ਅਤੇ ਇਸ ਦੇ ਨਾਲ ਲੱਗਦੇ 05 ਕਿਲੋਮੀਟਰ ਘੇਰੇ ਦੇ (ਰੇਡੀਅਸ) ਏਰੀਏ ਨੂੰ ਨੋ-ਡਰੋਨ ਅਤੇ ਨੋ ਫਲਾਈ ਜੋਨ (No Flying Zone) ਘੋਸ਼ਿਤ ਕਰਦਿਆਂ, ਕਿਸੇ ਵੀ ਕਿਸਮ ਦੇ ਫਲਾਇੰਗ ਆਬਜੈਕਟ ਨੂੰ ਉਡਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ।

ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਸ ਏਰੀਆ ਵਿੱਚ ਕੋਈ ਵੀ ਕਿਸੇ ਕਿਸਮ ਦੇ ਫਲਾਇੰਗ ਆਬਜੈਕਟ ਦੇ ਉਡਾਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਹੋਵੇਗੀ ਅਤੇ ਇਹ ਹੁਕਮ ਹਵਾਬਾਜੀ/ ਡਿਫੈਂਸ ਵਿਭਾਗ ਵੱਲੋਂ ਪ੍ਰਵਾਨਿਤ ਉਡਾਣਾਂ ‘ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ ਮਿਤੀ 22 ਮਈ ਅਤੇ 23 ਮਈ ਨੂੰ ਲਾਗੂ ਰਹਿਣਗੇ।