ਚੰਡੀਗੜ੍ਹ, 06 ਜੂਨ 2023: ਬ੍ਰਿਜ ਭੂਸ਼ਨ ਸਿੰਘ ਸ਼ਰਨ ਵਿਰੁੱਧ ਪਹਿਲਵਾਨਾਂ ਦਾ ਧਰਨਾ ਜਾਰੀ ਹੈ। ਇਸ ਦੌਰਾਨ ਇੱਕ ਨਿਊਜ਼ ਚੈੱਨਲ ਨਾਲ ਗੱਲਬਾਤ ਕਰਦੇ ਹੋਏ ਬਜਰੰਗ ਪੂਨੀਆ (Bajrang Punia) ਨੇ ਕਿਹਾ ਹੈ ਕਿ ਸਾਡੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਸੀ। ਮੀਟਿੰਗ ਵਿੱਚ ਸਾਨੂੰ ਬਾਹਰ ਮੀਟਿੰਗ ਦੀ ਗੱਲ ਨਾ ਕਰਨ ਲਈ ਕਿਹਾ ਗਿਆ। ਇਹ ਗੱਲਾਂ ਸਾਨੂੰ ਸਰਕਾਰ ਵੱਲੋਂ ਸਾਨੂੰ ਕਹੀਆਂ ਗਈਆਂ | ਸਾਡੀ ਗ੍ਰਹਿ ਮੰਤਰੀ ਨਾਲ ਕੋਈ ਡੀਲ ਨਹੀਂ ਹੋਈ । ਗ੍ਰਹਿ ਮੰਤਰੀ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ |
ਇਸ ਦੌਰਾਨ ਬਜਰੰਗ ਪੂਨੀਆ (Bajrang Punia) ਨੇ ਕਿਹਾ ਕਿ ਅਸੀਂ ਕਾਰਵਾਈ ਦੇ ਭਰੋਸੇ ਤੋਂ ਪਿੱਛੇ ਨਹੀਂ ਹਟ ਰਹੇ | ਅਸੀਂ ਰੇਲਵੇ ਤੋਂ ਛੁੱਟੀ ਲੈ ਲਈ ਸੀ। ਜਦੋਂ ਛੁੱਟੀਆਂ ਖ਼ਤਮ ਹੋ ਗਈ, ਅਸੀਂ ਦਸਤਖ਼ਤ ਕਰਨ ਗਏ। ਜੇਕਰ ਅੰਦੋਲਨ ਦੇ ਸਾਹਮਣੇ ਨੌਕਰੀ ਦੀ ਕੋਈ ਰੁਕਾਵਟ ਆਈ ਤਾਂ ਅਸੀਂ ਨੌਕਰੀ ਛੱਡ ਦੇਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਾਬਾਲਗ ਲੜਕੀ ਨੇ ਬਿਆਨ ਵਾਪਸ ਨਹੀਂ ਲਿਆ ਹੈ।ਲੜਕੀ ਦਾ ਪਿਤਾ ਅੱਗੇ ਆ ਕੇ ਕਹਿ ਰਿਹਾ ਹੈ ਕਿ ਬਿਆਨ ਵਾਪਸ ਨਹੀਂ ਲਿਆ ਗਿਆ ਹੈ। ਸਾਡਾ ਅੰਦੋਲਨ ਜਾਰੀ ਰਹੇਗਾ ਅਸੀਂ ਆਪਣੀ ਰਣਨੀਤੀ ਬਣਾ ਰਹੇ ਹਾਂ।
ਬਜਰੰਗ ਪੂਨੀਆ ਨੇ ਕਿਹਾ ਕਿ 1-2 ਦਿਨਾਂ ‘ਚ ਦੱਸਾਂਗੇ ਕਿ ਅੰਦੋਲਨ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ।ਸੋਸ਼ਲ ਮੀਡੀਆ ‘ਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।ਦਿੱਲੀ ਪੁਲਿਸ ਨੇ 28 ਤਾਰੀਖ਼ ਨੂੰ ਸਾਡੇ ਨਾਲ ਜੋ ਕੀਤਾ ਉਹ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਸੀ। ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਪਰ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰਨਾ ਸਾਡਾ ਜਮਹੂਰੀ ਹੱਕ ਸੀ। ਮੈਡਲਾਂ ਨੂੰ ਵਹਾਉਣ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ ਸੀ |