July 6, 2024 4:36 pm
Pakistan

ਪਾਕਿਸਤਾਨ ਅਸੈਂਬਲੀ ‘ਚ ਅੱਜ ਇਮਰਾਨ ਖਾਨ ਵਿਰੁੱਧ ਬੇਭਰੋਸਗੀ ਮਤਾ ਕੀਤਾ ਜਾਵੇਗਾ ਪੇਸ਼

ਚੰਡੀਗੜ੍ਹ 28 ਮਾਰਚ 2022: ਪਾਕਿਸਤਾਨ (Pakistan) ਨੈਸ਼ਨਲ ਅਸੈਂਬਲੀ ‘ਚ ਸ਼ਾਮ 4 ਵਜੇ ਉਨ੍ਹਾਂ ਦੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕੀਤਾ ਜਾਵੇਗਾ| ਇਸਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਕਿਸਮਤ ਦਾ ਫੈਸਲਾ ਅੱਜ ਹੋ ਜਾਵੇਗਾ । ਸੂਤਰਾਂ ਅਤੇ ਵਿਰੋਧੀ ਧਿਰ ਦੇ ਦਾਅਵਿਆਂ ਅਨੁਸਾਰ ਉਨ੍ਹਾਂ ਦੀ ਸਰਕਾਰ ਘੱਟ ਗਿਣਤੀ ‘ਚ ਆ ਗਈ ਹੈ।ਇਸ ਦੌਰਾਨ ਇਮਰਾਨ ਖਾਨ ਨੇ ਐਤਵਾਰ ਨੂੰ ਇਕ ਵਿਸ਼ਾਲ ਰੈਲੀ ਕੱਢੀ ਅਤੇ ਵਿਰੋਧੀ ਨੇਤਾਵਾਂ ‘ਤੇ ਕਾਫੀ ਗੁੱਸਾ ਕੱਢਿਆ। ਦੂਜੇ ਪਾਸੇ ਅੱਜ ਵਿਰੋਧੀ ਪਾਰਟੀਆਂ ਦੀ ਸਾਂਝੀ ਰੈਲੀ ਵੀ ਕੀਤੀ ਜਾ ਰਹੀ ਹੈ। ਅੱਜ ਪਾਕਿਸਤਾਨ ‘ਚ ਚੱਲ ਰਹੇ ਸਿਆਸੀ ਸੰਘਰਸ਼ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਅੱਜ ਯਾਨੀ ਸੋਮਵਾਰ ਨੂੰ ਇਮਰਾਨ ਖਾਨ ਪਾਕਿਸਤਾਨ (Pakistan) ਦੀ ਸੰਸਦ ‘ਚ ਬੇਭਰੋਸਗੀ ਮਤੇ ਰਾਹੀਂ ਹੋਣ ਵਾਲੇ ਫਲੋਰ ਟੈਸਟ ‘ਚ ਆਪਣਾ ਬਹੁਮਤ ਸਾਬਤ ਕਰਨ ‘ਚ ਅਸਫਲ ਰਹਿਣ ‘ਤੇ ਆਪਣੀ ਕੁਰਸੀ ਗੁਆ ਦੇਣਗੇ। ਇਸ ਤਰ੍ਹਾਂ ਉਨ੍ਹਾਂ ਦਾ ਨਾਂ ਪਾਕਿਸਤਾਨ ਦੇ ਉਨ੍ਹਾਂ ਪ੍ਰਧਾਨ ਮੰਤਰੀਆਂ ‘ਚ ਵੀ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਨੇ ਸਮੇਂ ਤੋਂ ਪਹਿਲਾਂ ਕੁਰਸੀ ਗੁਆ ਦਿੱਤੀ ਸੀ। ਉਨ੍ਹਾਂ ਦੀ ਸਰਕਾਰ ਡਿੱਗਣ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ ਕਿਉਂਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਕਈ ਸਹਿਯੋਗੀ ਅਤੇ ਗਠਜੋੜ ਪਾਰਟੀਆਂ ਨੇ ਉਨ੍ਹਾਂ ਵਿਰੁੱਧ ਬਗਾਵਤ ਕਰ ਦਿੱਤੀ ਹੈ।

ਨੈਸ਼ਨਲ ਅਸੈਂਬਲੀ ਦੇ ਏਜੰਡੇ ‘ਚ ਇੱਕ ਬੇਭਰੋਸਗੀ ਮਤਾ ਵੀ ਸ਼ਾਮਲ ਹੈ। ਵਿਰੋਧੀ ਧਿਰ ਦੇ ਨੇਤਾ ਇਸ ਨੂੰ ਸ਼ਾਮ 4 ਵਜੇ ਪੇਸ਼ ਕਰਨਗੇ। ਥੋੜ੍ਹੀ ਜਿਹੀ ਬਹਿਸ ਤੋਂ ਬਾਅਦ ਇਸ ‘ਤੇ ਵੋਟਿੰਗ ਕੀਤੀ ਜਾ ਸਕਦੀ ਹੈ। ਇਸ ਦੌਰਾਨ ਸਾਬਕਾ ਪੀਐਮ ਨਵਾਜ਼ ਸ਼ਰੀਫ਼ ਦੀ ਪਾਰਟੀ ਅਤੇ ਜਮੀਅਤ ਉਲੇਮਾ-ਏ-ਇਸਲਾਮ (ਜੇਯੂਆਈ) ਦੇ ਪ੍ਰਧਾਨ ਫਜ਼ਲੁਰ ਰਹਿਮਾਨ ਮਹਿੰਗਾਈ ਅਤੇ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਖ਼ਿਲਾਫ਼ ਵਿਸ਼ਾਲ ਮਾਰਚ ਲੈ ਕੇ ਇਸਲਾਮਾਬਾਦ ਪਹੁੰਚ ਰਹੇ ਹਨ।