Site icon TheUnmute.com

ਇਕ ਹੀ ਫਲਾਈਟ ‘ਚ ਦਿੱਲੀ ਲਈ ਰਵਾਨਾ ਹੋਏ ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ, ਸਿਆਸੀ ਚਰਚਾਵਾਂ ਤੇਜ਼

Nitish Kumar

ਚੰਡੀਗੜ੍ਹ, 05 ਜੂਨ 2024: ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਐਨਡੀਏ ਗਠਜੋੜ ਨੂੰ 292 ਸੀਟਾਂ ਮਿਲੀਆਂ ਹਨ। ਜਦੋਂ ਕਿ ਆਈ.ਐਨ.ਡੀ.ਆਈ. ਗਠਜੋੜ ਨੂੰ 243 ਸੀਟਾਂ ਮਿਲੀਆਂ ਹਨ। ਭਾਜਪਾ ਇਕੱਲੇ ਪੂਰਨ ਬਹੁਮਤ ਦੇ ਅੰਕੜੇ ਨੂੰ ਛੂਹਣ ਵਿਚ ਸਫਲ ਨਹੀਂ ਹੋ ਸਕੀ। ਹਾਲਾਂਕਿ ਟੀਡੀਪੀ ਅਤੇ ਜੇਡੀਯੂ ਵਰਗੀਆਂ ਪਾਰਟੀਆਂ ਕਾਰਨ ਮੋਦੀ ਸਰਕਾਰ ਤੀਜੀ ਵਾਰ ਸਰਕਾਰ ਬਣਾਉਣ ਵੱਲ ਵਧੀ ਹੈ।

ਅੱਜ ਦਿੱਲੀ ਵਿੱਚ ਐਨ.ਡੀ.ਏ. ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਸ਼ਾਮਲ ਹੋਣ ਲਈ ਸੀਐਮ ਨਿਤੀਸ਼ ਕੁਮਾਰ (Nitish Kumar) ਅਤੇ ਤੇਜਸਵੀ ਯਾਦਵ ਪਟਨਾ ਤੋਂ ਰਵਾਨਾ ਹੋ ਗਏ ਹਨ। ਜਿਕਰਯੋਗ ਹੈ ਕਿ ਦੋਵੇਂ ਆਗੂ ਇਕ ਹੀ ਫਲਾਈਟ ਵਿਚ ਦਿੱਲੀ ਲਈ ਰਵਾਨਾ ਹੋਏ ਸਨ। ਫਲਾਈਟ ‘ਚ ਬੈਠੇ ਦੋਵਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੁਣ ਸਰਕਾਰ ਬਣਾਉਣ ਦੀ ਵਾਰੀ ਹੈ। ਐਨਡੀਏ ਕੋਲ 293 ਸੀਟਾਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਤੀਜੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣਨ ਜਾ ਰਹੀ ਹੈ। ਐਨ.ਡੀ.ਏ. ਦੀ ਬੈਠਕ ‘ਚ ਸਰਕਾਰ ਬਣਾਉਣ ‘ਤੇ ਚਰਚਾ ਹੋਵੇਗੀ।

ਜਦੋਂ ਕਿ ਆਈ.ਐਨ.ਡੀ.ਆਈ. ਗਠਜੋੜ ਦੀ ਬੈਠਕ ਵਿੱਚ ਵਿਰੋਧੀ ਧਿਰ ਦੇ ਆਗੂ ਅਗਲੀ ਰਣਨੀਤੀ ਬਣਾਉਣਗੇ। ਚੋਣਾਂ ਵਿੱਚ ਜੇਡੀਯੂ ਨੇ 12 ਸੀਟਾਂ ਜਿੱਤੀਆਂ ਹਨ। ਜਦੋਂ ਕਿ ਰਾਸ਼ਟਰੀ ਜਨਤਾ ਦਲ 4 ਸੀਟਾਂ ‘ਤੇ ਜਿੱਤ ਹਾਸਲ ਕਰਨ ‘ਚ ਸਫਲ ਰਹੀ ਹੈ।

Exit mobile version