July 2, 2024 8:26 pm
CBDT

ਨਿਤਿਨ ਗੁਪਤਾ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ ਦੇ ਨਵੇਂ ਚੇਅਰਮੈਨ ਨਿਯੁਕਤ

ਚੰਡੀਗੜ੍ਹ 27 ਜੂਨ 2022: ਭਾਰਤ ਸਰਕਾਰ ਨੇ IRS ਨਿਤਿਨ ਗੁਪਤਾ (Nitin Gupta)  ਨੂੰ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (CBDT) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ।ਨਿਤਿਨ ਗੁਪਤਾ 1986 ਬੈਚ ਦੇ ਆਈਆਰਐਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਦੇ ਡੀਜੀ ਵਜੋਂ ਵੀ ਕੰਮ ਕਰ ਚੁੱਕੇ ਹਨ।

ਨਿਤਿਨ ਗੁਪਤਾ ਵਰਤਮਾਨ ਵਿੱਚ ਸੀਬੀਡੀਟੀ ਵਿੱਚ ਮੈਂਬਰ (ਇਨਵੈਸਟੀਗੈਸਨ) ਵਜੋਂ ਕੰਮ ਕਰ ਰਹੇ ਹਨ ਅਤੇ ਸਤੰਬਰ 2021 ਵਿੱਚ ਉਨ੍ਹਾਂ ਨੇ ਚਾਰਜ ਸੰਭਾਲਿਆ ਸੀ। ਗੁਪਤਾ ਇਨਕਮ ਟੈਕਸ ਕੇਡਰ ਦੇ 1986 ਬੈਚ ਦੇ ਆਈਆਰਐਸ ਅਧਿਕਾਰੀ ਹਨ ਅਤੇ ਬੋਰਡ ਵਿੱਚ ਮੈਂਬਰ (ਇਨਵੈਸਟੀਗੈਸਨ) ਵਜੋਂ ਸੇਵਾਵਾਂ ਦੇ ਰਹੇ ਹਨ ਅਤੇ ਅਗਲੇ ਸਾਲ ਸਤੰਬਰ ਵਿੱਚ ਸੇਵਾਮੁਕਤ ਹੋਣ ਵਾਲੇ ਹਨ।

Nitin Gupta