Site icon TheUnmute.com

ਨਿਠਾਰੀ ਕੇਸ: ਮੋਨਿੰਦਰ ਪੰਧੇਰ ਨੂੰ ਲਕਸਰ ਜੇਲ੍ਹ ਤੋਂ ਹੋਏ ਰਿਹਾਅ

Nithari case

ਚੰਡੀਗੜ੍ਹ, 20 ਅਕਤੂਬਰ 2023: ਨਿਠਾਰੀ ਕੇਸ (Nithari case) ਦੇ ਮੁਲਜ਼ਮ ਮੋਨਿੰਦਰ ਪੰਧੇਰ ਨੂੰ ਲਕਸਰ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਨਿਠਾਰੀ ਦੇ ਡੀ 5 ਨੰਬਰ ‘ਤੇ ਪੰਧੇਰ ਦੇ ਘਰ ਨੇੜੇ ਪੁਲਿਸ ਤਾਇਨਾਤ ਕੀਤੀ ਗਈ ਹੈ। ਇਸ ਸਾਲ ਜੂਨ ਵਿੱਚ ਉਸ ਨੂੰ ਗਾਜ਼ੀਆਬਾਦ ਦੀ ਡਾਸਨਾ ਜੇਲ੍ਹ ਤੋਂ ਲੁਕਸਰ ਲਿਆਂਦਾ ਗਿਆ ਸੀ। ਬਿਮਾਰ ਹੋਣ ਕਾਰਨ ਉਸ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਸੀ।

ਇਲਾਹਾਬਾਦ ਹਾਈ ਕੋਰਟ ਨੇ ਨਿਠਾਰੀ ਕਤਲੇਆਮ (Nithari case) ਵਿੱਚ ਸੀਬੀਆਈ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਏ ਗਏ ਸੁਰਿੰਦਰ ਕੋਲੀ ਅਤੇ ਮੋਨਿੰਦਰ ਸਿੰਘ ਪੰਧੇਰ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਕਿ ਪੁਲੀਸ ਦੋਵਾਂ ਖ਼ਿਲਾਫ਼ ਦੋਸ਼ ਸਾਬਤ ਕਰਨ ਵਿੱਚ ਨਾਕਾਮ ਰਹੀ। ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਐਸਏਐਚ ਰਿਜ਼ਵੀ ਦੀ ਡਿਵੀਜ਼ਨ ਬੈਂਚ ਨੇ ਜਾਂਚ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜਾਂਚ ਬਹੁਤ ਮਾੜੀ ਸੀ ਅਤੇ ਸਬੂਤ ਇਕੱਠੇ ਕਰਨ ਦੀ ਬੁਨਿਆਦੀ ਪ੍ਰਕਿਰਿਆ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਗਈ ਸੀ। ਜਾਂਚ ਏਜੰਸੀਆਂ ਦੀ ਨਾਕਾਮੀ ਜਨਤਾ ਦੇ ਭਰੋਸੇ ਨਾਲ ਧੋਖਾ ਹੈ।

ਹਾਈ ਕੋਰਟ ਨੇ ਕਿਹਾ, ਜਾਂਚ ਏਜੰਸੀਆਂ ਨੇ ਅੰਗਾਂ ਦੇ ਵਪਾਰ ਦੇ ਗੰਭੀਰ ਪਹਿਲੂਆਂ ਦੀ ਜਾਂਚ ਕੀਤੇ ਬਿਨਾਂ ਹੀ ਇੱਕ ਗਰੀਬ ਨੌਕਰ ਨੂੰ ਖਲਨਾਇਕ ਦੇ ਰੂਪ ਵਿੱਚ ਪੇਸ਼ ਕਰਕੇ ਉਸ ਤੋਂ ਬਾਹਰ ਨਿਕਲਣ ਦਾ ਆਸਾਨ ਤਰੀਕਾ ਚੁਣਿਆ। ਅਜਿਹੀਆਂ ਗੰਭੀਰ ਖਾਮੀਆਂ ਕਾਰਨ, ਮਿਲੀਭੁਗਤ ਸਮੇਤ ਕਈ ਸਿੱਟੇ ਨਿਕਲ ਸਕਦੇ ਹਨ।

Exit mobile version