ਚੰਡੀਗੜ੍ਹ, 31 ਮਈ 2024: ਨਿਸ਼ਾਂਤ ਦੇਵ (Nishant Dev) (71 ਕਿਲੋ) ਸ਼ੁੱਕਰਵਾਰ ਨੂੰ ਇੱਥੇ ਮੁੱਕੇਬਾਜ਼ੀ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਪੁਰਸ਼ ਮੁੱਕੇਬਾਜ਼ ਬਣ ਗਿਆ।
ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ, ਜੋ ਨਿਸ਼ਾਂਤ ਦੇਵ (Nishant Dev) ਪਿਛਲੇ ਕੁਆਲੀਫਾਇਰ ਵਿੱਚ ਓਲੰਪਿਕ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ ਸੀ, ਉਨ੍ਹਾਂ ਨੇ ਕੁਆਰਟਰ ਫਾਈਨਲ ਵਿੱਚ ਮੋਲਦੋਵਾ ਦੇ ਵਾਸਿਲ ਸੇਬੋਟਾਰੀ ਨੂੰ 5-0 ਨਾਲ ਹਰਾ ਕੇ ਕੋਟਾ ਹਾਸਲ ਕੀਤਾ। ਇਸ ਪੂਰੇ ਟੂਰਨਾਮੈਂਟ ਵਿੱਚ ਨਿਸ਼ਾਂਤ ਦੇਵ ਦਾ ਦਬਦਬਾ ਰਿਹਾ। ਉਨ੍ਹਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ।
ਇਹ ਭਾਰਤ ਦਾ ਚੌਥਾ ਕੋਟਾ ਹੈ, ਜਿਸ ਵਿੱਚ ਮਹਿਲਾ ਮੁੱਕੇਬਾਜ਼ ਨਿਖਤ ਜ਼ਰੀਨ (50 ਕਿੱਲੋ ), ਪ੍ਰੀਤ ਪਵਾਰ (54 ਕਿੱਲੋ ) ਅਤੇ ਲਵਲੀਨਾ ਬੋਰਗੋਹੇਨ (75 ਕਿੱਲੋ ) ਪਹਿਲਾਂ ਹੀ ਪੈਰਿਸ ਦਾ ਕੋਟਾ ਹਾਲਸ ਕਰ ਚੁੱਕੇ ਹਨ ।