Site icon TheUnmute.com

ਨਿਹੰਗ ਸਿੰਘਾਂ ‘ਤੇ ਹੋਏ ਦਰਜ ਮਾਮਲਿਆਂ ਨੂੰ ਰੱਦ ਕਰਵਾਉਣ ਲਈ SSP ਦਫ਼ਤਰ ਪਹੁੰਚੀਆਂ ਨਿਹੰਗ ਸਿੰਘ ਜਥੇਬੰਦੀਆਂ

Nihang Singh organizations

ਅੰਮ੍ਰਿਤਸਰ 31 ਅਗਸਤ 2022: ਪਿਛਲੇ ਦਿਨੀ ਅੰਮ੍ਰਿਤਸਰ ਦੇ ਪਿੰਡ ਡੱਡੂਆਣਾ ਵਿਖੇ ਮਸੀਹੀ ਭਾਈਚਾਰੇ ਅਤੇ ਨਿਹੰਗ ਸਿੰਘ ਜਥੇਬੰਦੀਆਂ (Nihang Singh organizations) ਵਿਚਾਲੇ ਹੋਏ ਵਿਵਾਦ ਹੁਣ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਅਤੇ ਆਏ ਦਿਨ ਹੀ ਇਹ ਵਿਵਾਦ ਵਧਦਾ ਹੋਇਆ ਨਜ਼ਰ ਆ ਰਿਹਾ ਹੈ | ਇਸਦੇ ਨਾਲ ਹੀ ਮਸੀਹ ਭਾਈਚਾਰੇ ਦੇ ਬਿਆਨਾਂ ਦੇ ਆਧਾਰ ਤੇ ਉੱਪਰ ਪੋਲਿਸ ਵਲੋਂ ਨਿਹੰਗ ਸਿੰਘਾਂ ਦੇ ‘ਤੇ ਪਰਚਾ ਵੀ ਦਰਜ ਕੀਤਾ ਗਿਆ ਹੈ |

ਇਸਦੇ ਚੱਲਦੇ ਅੱਜ ਕੁਝ ਨਿਹੰਗ ਸਿੰਘ ਜਥੇਬੰਦੀਆਂ (Nihang Singh organizations) ਅਮ੍ਰਿਤਸਰ ਐੱਸਐੱਸਪੀ ਦਿਹਾਤੀ ਦਫ਼ਤਰ ਸਵਰਨਦੀਪ ਸਿੰਘ ਐੱਸਐੱਸਪੀ ਨੂੰ ਮਿਲਣ ਪਹੁੰਚੇ ਹਨ ਅਤੇ ਉਨ੍ਹਾਂ ਵੱਲੋਂ ਇਕ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਨਿਹੰਗ ਸਿੰਘ ਬਾਬਾ ਮੇਜਰ ਸਿੰਘ ‘ਤੇ ਦਰਜ ਮਾਮਲੇ ਨੂੰ ਰੱਦ ਕੀਤਾ ਜਾਵੇ |

ਦੂਜੇ ਪਾਸੇ ਐੱਸਐੱਸਪੀ ਦਿਹਾਤੀ ਵੱਲੋਂ ਉਨ੍ਹਾਂ ਨੂੰ ਭਰੋਸ਼ਾ ਦਿੱਤਾ ਹੈ ਕਿ ਦੋ ਦਿਨਾਂ ਦੇ ਵਿੱਚ ਇਸ ਮਾਮਲੇ ਵਿਚ ਜਾਂਚ ਕਰਕੇ ਇਸ ਦਾ ਨਤੀਜਾ ਵੀ ਦਿੱਤਾ ਜਾਵੇਗਾ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮਸੀਹ ਭਾਈਚਾਰੇ ਵੱਲੋਂ ਪਿੰਡਾਂ ਦੇ ਵਿਚ ਗਲਤ ਪ੍ਰਚਾਰ ਕਰਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ |

ਉਨ੍ਹਾਂ ਕਿਹਾ ਕਿ ਸਾਨੂੰ ਮਸੀਹ ਭਾਈਚਾਰੇ ਨਾਲ ਕੋਈ ਵੀ ਗੁੱਸਾ ਨਹੀਂ ਲੋਕ ਆਪਣੀ ਮਰਜ਼ੀ ਨਾਲ ਗਿਰਜਾ ਘਰਾਂ ਵਿੱਚ ਜਾ ਕੇ ਨਤਮਸਤਕ ਹੋ ਸਕਦੇ ਹਨ, ਲੇਕਿਨ ਕੁੱਝ ਮਸੀਹੀ ਭਾਈਚਾਰੇ ਦੇ ਲੋਕ ਧੱਕੇ ਨਾਲ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਪਾਖੰਡਵਾਦ ਨਾਲ ਜੋੜ ਰਹੇ ਹਨ | ਜਿਸਦਾ ਅਸੀਂ ਵਿਰੋਧ ਕਰਦੇ ਹਾਂ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮਸੀਹੀ ਭਾਈਚਾਰੇ ਦੇ ਆਗੂ ਪਾਸਟਰ ਸੁਖਦੇਵ ਰਾਜਾ ਦਾ ਬਿਆਨ ਆਇਆ ਹੈ ਕਿ ਉਹ ਵਿਦੇਸ਼ਾਂ ਵਿੱਚ ਸਿੱਖੀ ਪ੍ਰਚਾਰ ‘ਤੇ ਰੋਕ ਲਗਾਉਣਗੇ | ਉਨ੍ਹਾਂ ਕਿਹਾ ਕਿ ਜੇਕਰ ਵਿਦੇਸ਼ਾਂ ਵਿੱਚ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਗੁਰੂ ਦੇ ਸਿੰਘ ਇਸਦਾ ਜਵਾਬ ਡਾਂਗ ਨਾਲ ਦੇਣਗੇ ਅਤੇ ਉਸ ਦਾ ਜ਼ਿੰਮੇਵਾਰ ਇਹ ਖ਼ੁਦ ਹੋਣਗੇ |

Exit mobile version