July 8, 2024 5:27 pm
ਨਾਈਜੀਰੀਅਨ ਰੈਪਰ Burna Boy

ਲਾਈਵ ਸ਼ੋਅ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਕੇ ਭਾਵੁਕ ਹੋਏ ਨਾਈਜੀਰੀਅਨ ਰੈਪਰ Burna Boy

ਨਵੀਂ ਦਿੱਲੀ 04 ਜੂਨ 2022: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਹੀ ਨਹੀਂ ਬਲਕਿ ਦੁਨੀਆ ਭਰ ਦੇ ਲੋਕ ਗ਼ਮ ਵਿਚ ਡੁੱਬੇ ਹੋਏ ਹਨ। ਇਸ ਨੂੰ ਲੈ ਕੇ ਨਾਈਜੀਰੀਆ ਦੇ ਇੱਕ ਮਸ਼ਹੂਰ ਰੈਪਰ ਬਰਨਾ ਬੁਆਏ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਆਪਣੇ ਲਾਈਵ ਸ਼ੋਅ ਦੌਰਾਨ ਉਹ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਕੇ ਭਾਵੁਕ ਹੋ ਗਏ। ਇਹ ਹੀ ਨਹੀਂ ਇਸ ਤੋਂ ਬਾਅਦ ਉਹਨਾਂ ਨੇ ਸਿੱਧੂ ਵਾਂਗ ਹੀ ਆਪਣੇ ਪੱਟ ‘ਤੇ ਥਾਪੀ ਮਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।

ਨਾਈਜੀਰੀਅਨ ਰੈਪਰ Burna Boy

ਖ਼ਬਰਾਂ ਅਨੁਸਾਰ ਸਿੱਧੂ ਮੂਸੇਵਾਲਾ ਨਾਈਜੀਰੀਅਨ ਰੈਪਰ ਬਰਨਾ ਬੁਆਏ ਨਾਲ ਇੱਕ ਮਿਕਸਟੇਪ ‘ਤੇ ਕੰਮ ਕਰ ਰਹੇ ਸਨ। ਇਹੀ ਨਹੀਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਨਾਈਜੀਰੀਅਨ ਰੈਪਰ ਬਰਨਾ ਬੁਆਏ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿਚ ਉਹਨਾਂ ਨੇ ਲਿਖਿਆ ਕਿ, “ਅਸੀਂ ਹੁਣ ਸਵਰਗ ਵਿਚ ਆਪਣੀ ਮਿਕਸਟੇਪ ਨੂੰ ਪੂਰਾ ਕਰਾਂਗੇ। ਜਦੋਂ ਮੇਰੇ ਨਾਲ ਕੋਈ ਨਹੀਂ ਸੀ ਤੁਸੀਂ ਮੈਨੂੰ ਉਦੋਂ ਪ੍ਰੇਰਨਾ ਦਿੱਤੀ। ਧੰਨਵਾਦ ਸਿੱਧੂ ਮੂਸੇਵਾਲਾ, ਤੁਸੀਂ ਹਮੇਸ਼ਾ ਯਾਦ ਰਹੋਗੇ।”

ਨਾਈਜੀਰੀਅਨ ਰੈਪਰ Burna Boy