Site icon TheUnmute.com

NIA ਦੀ ਟੀਮ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ‘ਚ ਛਾਪੇਮਾਰੀ

Sri Muktsar Sahib

ਸ੍ਰੀ ਮੁਕਤਸਰ ਸਾਹਿਬ, 17 ਮਈ 2023: ਐੱਨ.ਆਈ.ਏ ਵਲੋਂ ਪੰਜਾਬ ਭਰ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਦੇ ਚੱਲਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਦੋ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ, ਜਿਸ ਵਿਚ ਇਕ ਸ੍ਰੀ ਮੁਕਤਸਰ ਸਾਹਿਬ ਅਤੇ ਇਕ ਹਲਕਾ ਲੰਬੀ ਦੇ ਪਿੰਡ ਸਿੱਖਵਾਲਾ ਵਿਖੇ ਇਕ ਘਰ ਵਿਚ ਛਾਪੇਮਾਰੀ ਕੀਤੀ ਗਈ ।ਪਿੰਡ ਸਿੱਖਵਾਲਾ ਦੇ ਵਿਕੀ ਨਾਮਕ ਵਿਆਕਤੀ ਦੇ ਘਰ ਟੀਮ ਪੁੱਜੀ, ਵਿਕੀ ਪੇਂਟਰ ਦਾ ਕੰਮ ਕਰਦਾ ਹੈ । ਲੰਮਾ ਸਮਾਂ ਜਾਂਚ ਤੋਂ ਬਾਅਦ ਟੀਮ ਉਕਤ ਵਿਅਕਤੀ ਨੂੰ ਪੁੱਛਗਿੱਛ ਲਈ ਨਾਲ ਲੈ ਕੇ ਗਈ |

ਉਕਤ ਨੌਜਵਾਨ ਦੇ ਪਿਤਾ ਸਿਗਾਰਾਂ ਸਿੰਘ ਨੇ ਦੱਸਿਆ ਕੇ ਉਨ੍ਹਾਂ ਦਾ ਪੁੱਤ ਇਕ ਪੇਂਟਰ ਦਾ ਕੰਮ ਕਰਦਾ ਹੈ ਅੱਜ ਸਵੇਰ ਵੇਲੇ ਹੀ ਟੀਮ ਉਨ੍ਹਾਂ ਦੇ ਘਰ ਆਈ ਅਤੇ ਸਾਨੂੰ ਸਾਰਿਆਂ ਨੁੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ | ਉਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਨੇ ਵਿਦੇਸ਼ੀ ਪੈਸਾ ਖਾਤੇ ਰਾਹੀਂ ਕੱਢਵਾਇਆ ਅਤੇ ਨਾਂ ਉਨ੍ਹਾਂ ਦੇਵ ਪੁੱਤ ਦਾ ਲਗਾ ਦਿੱਤਾ | ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਨੂੰ 20 ਤਾਰੀਖ਼ ਦੇ ਕੇ ਸਾਡੇ ਬੇਟੇ ਨੂੰ ਨਾਲ ਲੈ ਕੇ ਚਲੇ ਗਏ ਅਤੇ ਉਨ੍ਹਾਂ ਦਾ ਕਹਿਣਾ ਕਿ NIA ਨੇ ਕਿਹਾ ਕਿ ਵਿੱਕੀ ਨੂੰ ਮਲੋਟ ਛੱਡ ਦੇਵਾਂਗੇ ।

Exit mobile version