July 2, 2024 6:35 pm
NIA

ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਘਰ NIA ਦੀ 5 ਘੰਟੇ ਤੱਕ ਚੱਲੀ ਤਲਾਸ਼ੀ, ਘਰ ‘ਚੋਂ ਕਈ ਕਾਗਜ਼ਾਤ ਬਰਾਮਦ

ਗੁਰਦਸਪੁਰ 12 ਸਤੰਬਰ 2022: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ ਅੱਜ ਪੰਜਾਬ ਦੀ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਐੱਨ.ਆਈ ਏ.ਵਲੋਂ ਅੱਜ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਭਗਵਾਨਪੁਰ ਵਿਖੇ ਗੈਂਗਸਟਰ ਜੱਗੂ ਭਗਵਾਨਪੁਰੀਆ (Jaggu Bhagwanpuria) ਦੇ ਘਰ ਵੀ ਛਾਪੇਮਾਰੀ ਕੀਤੀ ਸੀ, ਦੱਸਿਆ ਜਾ ਰਿਹਾ ਕਰੀਬ 5 ਘੰਟੇ ਤੱਕ ਚੱਲੀ ਇਸ ਛਾਪੇਮਾਰੀ ਤੋਂ ਬਾਅਦ ਜੱਗੂ ਦੇ ਘਰੋਂ NIA ਦੀ ਟੀਮ ਨੇ 2 ਮੋਬਾਇਲ ਫੋਨ, ਇੱਕ ਪੈੱਨ ਡਰਾਈਵ, ਬੈਂਕ ਡਿਟੇਲ, ਹੋਰ ਕਈ ਕਾਗਜ਼ਾਤ ਲੈ ਗਏ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਸਵੇਰੇ ਉਸ ਵੇਲੇ ਪਤਾ ਲੱਗਾ ਜਦੋਂ ਅਚਾਨਕ ਪੰਜਾਬ ਪੁਲਿਸ ਅਤੇ ਐਨ.ਆਈ.ਏ ਦੇ ਅਧਿਕਾਰੀ ਸਵੇਰੇ 7 ਵਜੇ ਉਸ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੇ ਉਸ ਦਾ ਫ਼ੋਨ ਜ਼ਬਤ ਕਰ ਲਏ ।

ਉਨ੍ਹਾਂ ਦੱਸਿਆ ਕਿ ਜੱਗੂ ਦੇ ਘਰ ‘ਚ ਤਲਾਸ਼ੀ ਦੌਰਾਨ ਘਰ ‘ਚੋਂ ਇਕ ਪੈੱਨ ਡਰਾਈਵ, 2 ਮੋਬਾਇਲ, ਬੈਂਕ ਡਿਟੇਲ, ਕੁਝ ਕਾਗਜ਼ਾਤ ਲੈ ਗਏ ਹਨ, ਉਸ ਨੇ ਦੱਸਿਆ ਕਿ ਜੱਗੂ ਉਨ੍ਹਾਂ ਨਾਲ ਗੱਲ ਕਰਦਾ ਹੈ, ਉਨ੍ਹਾਂ ਕਿਹਾ ਕਿ ਪਿਛਲੇ 2 ਮਹੀਨਿਆਂ ‘ਚ ਉਸ ਨੇ ਸਿਰਫ 2 ਵਾਰ ਗੱਲ ਕੀਤੀ ਹੈ, ਜੱਗੂ ਦੀ ਮਾਤਾ ਹਰਜੀਤ ਕੌਰ ਨੇ ਕਿਹਾ ਕਿ ਉਸ ਦੇ ਬੇਟੇ ਨੂੰ ਸੁਧਰਨ ਦਾ ਮੌਕਾ ਮਿਲਣਾ ਚਾਹੀਦਾ ਹੈ।