ਚੰਡੀਗੜ੍ਹ 23 ਜੂਨ 2022: ਐੱਨਆਈਏ (NIA) ਦੀ ਇਕ ਟੀਮ ਵਲੋਂ ਗੁਰਦਾਸਪੁਰ ਦੇ ਪਿੰਡ ਪੀਰਾਂਬਾਗ ਵਿਖੇ ਅੱਜ ਸਵੇਰ ਕਈ ਅਪਰਾਧਿਕ ਵਾਰਦਾਤਾਂ ਵਿਚ ਸ਼ਾਮਲ ਗੁਰਵਿੰਦਰ ਸਿੰਘ ਬਾਬਾ ਦੇ ਘਰ ਵਿਖੇ ਛਾਪੇਮਾਰੀ ਕੀਤੀ ਗਈ ਹੈ ।ਇਸ ਦੌਰਾਨ ਐਨਆਈਏ (NIA) ਟੀਮ ਦੇ ਅਧਿਕਾਰੀਆਂ ਵੱਲੋਂ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਕਰਨਾਲ ਪੁਲਿਸ ਦੀ ਹਿਰਾਸਤ ਵਿਚ ਹਨ । ਮਾਮਲੇ ਦੇ ਜਾਂਚ ਨੂੰ ਲੈ ਕੇ ਐਨਆਈਏ ਦੀ ਇਕ ਟੀਮ ਨੇ ਅੱਜ ਉਸ ਦੇ ਪਿੰਡ ਪੀਰਾਂਬਾਗ ਵਿਖੇ ਪਹੁੰਚ ਕੇ ਉਸ ਦੇ ਘਰ ਛਾਪਾ ਮਾਰਿਆ।
ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਉਸ ਦੀ ਬਜ਼ੁਰਗ ਮਾਤਾ ਹੀ ਮੌਜੂਦ ਸਨ । ਐੱਨਆਈਏ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਕਬਜ਼ੇ ਵਿੱਚ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਇਸ ਟੀਮ ਨੂੰ ਹੋਰ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ। ਐਨਆਈਏ ਦੀ ਟੀਮ ਦੀ ਇਸ ਛਾਪੇਮਾਰੀ ਦੀ ਚਰਚਾ ਪੂਰੇ ਇਲਾਕੇ ਵਿੱਚ ਹੈ । ਇਸਦੇ ਨਾਲ ਹੀ ਐੱਨਆਈਏ ਨੇ ਗੁਰਦਾਸਪੁਰ ਤੇ ਲੁਧਿਆਣਾ ਸਣੇ ਪੰਜਾਬ ‘ਚ 7 ਥਾਵਾਂ ‘ਤੇ NIA ਦੀ ਰੇਡ ਕੀਤੀ |