Site icon TheUnmute.com

NIA ਵੱਲੋਂ ਦੇਸ਼ ਭਰ ਦੀਆਂ 40 ਤੋਂ ਜ਼ਿਆਦਾ ਥਾਵਾਂ ‘ਤੇ ਛਾਪੇਮਾਰੀ, 13 ਜਣੇ ਗ੍ਰਿਫਤਾਰ

NIA

ਚੰਡੀਗੜ੍ਹ, 09 ਦਸੰਬਰ 2023: ਰਾਸ਼ਟਰੀ ਜਾਂਚ ਏਜੰਸੀ (NIA) ਨੇ ਸ਼ਨੀਵਾਰ ਸਵੇਰੇ ਦੇਸ਼ ਭਰ ‘ਚ 40 ਤੋਂ ਜ਼ਿਆਦਾ ਥਾਵਾਂ ‘ਤੇ ਛਾਪੇਮਾਰੀ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਏਜੰਸੀ ਨੇ ਮਹਾਰਾਸ਼ਟਰ ਦੇ ਠਾਣੇ, ਪੁਣੇ ਤੋਂ ਮੀਰਾ ਭਾਯੰਦਰ ਤੱਕ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ ਕਰਨਾਟਕ ‘ਚ ਵੀ ਏਜੰਸੀ ਨੇ ਕਈ ਥਾਵਾਂ ‘ਤੇ ਤੜਕੇ ਛਾਪੇਮਾਰੀ ਕੀਤੀ। ਮਹਾਰਾਸ਼ਟਰ ਦੇ ਪੁਣੇ ਤੋਂ ਇਨ੍ਹਾਂ ਮਾਮਲਿਆਂ ‘ਚ ਹੁਣ ਤੱਕ 13 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਐੱਨਆਈਏ (NIA) ਨੇ ਜਿਨ੍ਹਾਂ 44 ਟਿਕਾਣਿਆਂ ‘ਤੇ ਛਾਪੇ ਮਾਰੇ, ਉਨ੍ਹਾਂ ‘ਚ ਕਰਨਾਟਕ ‘ਚ ਇਕ, ਪੁਣੇ ‘ਚ ਦੋ, ਠਾਣੇ ਗ੍ਰਾਮੀਣ ਡਿਵੀਜ਼ਨ ‘ਚ 31, ਠਾਣੇ ਸ਼ਹਿਰ ‘ਚ 9 ਅਤੇ ਭਯੰਦਰ ‘ਚ ਇਕ ਸਥਾਨ ਸ਼ਾਮਲ ਹੈ। ਰਿਪੋਰਟਾਂ ਮੁਤਾਬਕ ਅੱਤਵਾਦ ਵਿਰੋਧੀ ਏਜੰਸੀ ਨੇ ਦੋਵਾਂ ਸੂਬਿਆਂ ‘ਚ ਪੁਲਸ ਦੇ ਸਹਿਯੋਗ ਨਾਲ ਛਾਪੇਮਾਰੀ ਜਾਰੀ ਰੱਖੀ ਹੋਈ ਹੈ।

ਕੀ ਹੈ ਪੂਰਾ ਮਾਮਲਾ ?

ਐੱਨ.ਆਈ.ਏ ਨੇ ਜਿਸ ਮਾਮਲੇ ‘ਚ ਛਾਪੇਮਾਰੀ ਕੀਤੀ ਹੈ, ਉਹ ਆਈ.ਐੱਸ.ਆਈ.ਐੱਸ ਦੀ ਵਿਚਾਰਧਾਰਾ ਨੂੰ ਫੈਲਾਉਣ ਨਾਲ ਸਬੰਧਤ ਹੈ। ਦਰਅਸਲ, ਕੁਝ ਦਿਨ ਪਹਿਲਾਂ ਹੀ ਏਜੰਸੀ ਨੇ ਇੱਕ ਵਿਅਕਤੀ ਅਤੇ ਉਸ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ‘ਤੇ ਇਸਲਾਮਿਕ ਸੰਗਠਨ ਦੀ ਕੱਟੜਪੰਥੀ ਵਿਚਾਰਧਾਰਾ ਨੂੰ ਫੈਲਾਉਣ ਅਤੇ ਭਾਰਤ ਵਿੱਚ ਇੱਕ ਅੱਤਵਾਦੀ ਸੰਗਠਨ ਬਣਾਉਣ ਦਾ ਦੋਸ਼ ਸੀ। ਇਸ ਸੰਗਠਨ ਨੇ ਭਾਰਤ ਵਿੱਚ ਇਸਲਾਮਿਕ ਸ਼ਾਸਨ ਦੇ ਉਦੇਸ਼ ਨਾਲ ਬਹੁਤ ਸਾਰੇ ਨੌਜਵਾਨਾਂ ਨੂੰ ਭਰਤੀ ਕੀਤਾ ਸੀ।

Exit mobile version