Site icon TheUnmute.com

ਐੱਨ.ਆਈ.ਏ. ਵਲੋਂ ਬਠਿੰਡਾ ਵਿਖੇ ਕਬੱਡੀ ਪ੍ਰਮੋਟਰ ਜੱਗਾ ਜੰਡੀਆਂ ਦੇ ਘਰ ਛਾਪੇਮਾਰੀ

Jagga Jandian

ਚੰਡੀਗੜ੍ਹ 18 ਅਕਤੂਬਰ 2022: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵਲੋਂ ਮੁੜ ਵੱਡੀ ਕਾਰਵਾਈ ਕਰਦਿਆਂ ਅੱਜ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ-ਐਨਸੀਆਰ ਸਮੇਤ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਇਸਦੇ ਨਾਲ ਹੀ ਐੱਨ.ਆਈ.ਏ. ਦੀ ਟੀਮ ਨੇ ਅੱਜ ਤੜਕੇ ਬਠਿੰਡਾ (Bathinda) ਦਿਹਾਤੀ ਹਲਕੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਵਿਚ ਕਬੱਡੀ ਪ੍ਰਮੋਟਰ ਜੱਗਾ ਜੰਡੀਆਂ ਦੇ ਘਰ ਛਾਪੇਮਾਰੀ ਕੀਤੀ ਹੈ |

ਪ੍ਰਾਪਤ ਜਾਣਕਾਰੀ ਮੁਤਾਬਕ ਜੱਗਾ ਜੰਡੀਆਂ ਦੇ ਘਰ ਐੱਨ.ਆਈ.ਏ. ਦੀ ਟੀਮ ਦੇ ਲਗਭਗ 25 ਅਧਿਕਾਰੀ ਮੋਜੂਦ ਹਨ | ਐੱਨ.ਆਈ.ਏ. ਦੇ ਅਧਿਕਾਰੀਆਂ ਵਲੋਂ ਜੱਗਾ ਜੰਡੀਆਂ ਤੋਂ ਜਾਇਦਾਦ ਦੇ ਵੇਰਵੇ ਲਏ ਜਾਣ ਦੀਆਂ ਰਿਪੋਰਟਾਂ ਹਨ | ਐੱਨ.ਆਈ.ਏ. ਨੇ ਬਠਿੰਡਾ ਦੇ ਤਿੰਨ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ |

Exit mobile version