July 3, 2024 12:26 pm
Jenny Johal

ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਐੱਨ.ਆਈ.ਏ ਨੇ ਗਾਇਕਾ ਜੈਨੀ ਜੌਹਲ ਤੋਂ ਕੀਤੀ ਪੁੱਛਗਿੱਛ

ਚੰਡੀਗੜ੍ਹ 04 ਨਵੰਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਐੱਨ.ਆਈ.ਏ (NIA) ਨੇ ਪੰਜਾਬੀ ਮਸ਼ਹੂਰ ਗਾਇਕਾ ਜੈਨੀ ਜੌਹਲ (Jenny Johal) ਤੋਂ ਪੁੱਛਗਿੱਛ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐੱਨ.ਆਈ.ਏ ਨੇ ਜੈਨੀ ਜੌਹਲ ਤੋਂ ਕਰੀਬ ਚਾਰ ਪੁੱਛਗਿੱਛ ਕੀਤੀ ਹੈ |ਇਸਦੇ ਨਾਲ ਹੀ ਬੀਤੇ ਦਿਨ ਇਸ ਮਾਮਲੇ ਦੀ ਜਾਂਚ ਵਿੱਚ ਦਿਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ | ਹਾਲ ਵਿਚ ਜੈਨੀ ਜੌਹਲ ਨੇ ਇਕ ਗੀਤ ਆਇਆ “ਲੇਟਰ ਟੂ ਸੀਐਮ” ਜਿਸ ਵਿਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਮਾਮਲੇ ਵਿਚ ਇਨਸਾਫ ਮੰਗਿਆ ਸੀ।

ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਐੱਨ.ਆਈ.ਏ ਨੇ 26 ਅਕਤੂਬਰ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਦਿੱਲੀ ਵਿੱਚ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ ਸੀ | ਇਸਤੋਂ ਬਾਅਦ ਅਫਸਾਨਾ ਖਾਨ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਪੁੱਛਗਿੱਛ ਸੰਬੰਧੀ ਆਪਣਾ ਸ਼ਪੱਸਟੀਕਰਨ ਦਿੰਦਿਆਂ ਕਿਹਾ ਕਿ “ਮੈਂ ਖੁਸ਼ ਹਾਂ ਕਿ ਐੱਨਆਈਏ ਨੇ ਮੇਰੇ ਤੋਂ ਪੁੱਛਗਿੱਛ ਕੀਤੀ ਹੈ ਐੱਨਆਈਏ ਇੱਕ ਸੱਚੀ ਏਜੰਸੀ ਹੈ, ਉਹ ਸਿੱਧੂ ਮੂਸੇਵਾਲਾ ਕੇਸ ‘ਚ ਇਨਸਾਫ਼ ਦਵਾਏਗੀ | ਉਨ੍ਹਾਂ ਕਿਹਾ ਕਿ ਐੱਨਆਈਏ ਨੇ ਮੈਨੂੰ ਕੋਈ ਡਰਾਇਆ ਧਮਕਾਇਆ ਨਹੀਂ | ਉਨ੍ਹਾਂ ਕਿਹਾ ਕਿ ਅੱਸੀ ਸੱਚੇ ਹਾਂ ਸਾਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ , ਮੇਰੇ ਅਤੇ ਐੱਨਆਈਏ ਵਿਚਾਲੇ ਜੋ ਗੱਲਬਾਤ ਹੋਈ ਉਹ ਮੈਨੂੰ ਪਤਾ ਹੈ ਜਾਂ ਰੱਬ ਨੂੰ ਪਤਾ ਹੈ |