ਚੰਡੀਗ੍ਹੜ 13 ਅਗਸਤ 2022: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਕਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ‘ਤੇ 10 ਲੱਖ ਦਾ ਇਨਾਮ ਘੋਸ਼ਿਤ ਕੀਤਾ ਗਿਆ ਹੈ ।ਸੂਚਨਾ ਦੇਣ ਵਾਲੇ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ। ਇਸਦੇ ਨਾਲ ਹੀ ਐਨਆਈਏ ਨੇ ਮੋਬਾਈਲ ਨੰਬਰ ਵੀ ਕੀਤੇ ਜਾਰੀ। ਜਿਕਰਯੋਗ ਹੈ ਹਰਵਿੰਦਰ ਰਿੰਦਾ ਕਤਲ ਦੇ ਕਈ ਮਾਮਲਿਆਂ ‘ਚ ਲੋੜੀਂਦਾ ਹੈ ਤੇ ਕਈ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਹੈ।
ਦੱਸਿਆ ਜਾਂਦਾ ਹੈ ਕਿ ਹਰਵਿੰਦਰ ਰਿੰਦਾ ਪਾਕਿਸਤਾਨ ਤੋਂ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਕਰਦਾ ਹੈ ਤੇ ਪੰਜਾਬ ‘ਚ ਗੈਂਗਸਟਰਾਂ ਨੂੰ ਮਦਦ ਵੀ ਪਹੁੰਚਾਉਂਦਾ ਹੈ ਇਸ ਸਮੇਂ ਹਰਵਿੰਦਰ ਸਿੰਘ ਰਿੰਦਾ ਪਾਕਿਸਤਾਨ ‘ਚ ਲੁਕਿਆ ਹੋਇਆ ਹੈ |
ਜ਼ਿਕਰਯੋਗ ਹੈ ਕਿ ਚੰਡੀਗੜ੍ਹ ‘ਚ 2016 ‘ਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ‘ਚ ਰਿੰਦਾ ਨੇ ਗੋਲੀਬਾਰੀ ਕੀਤੀ ਸੀ ਅਤੇ 2018 ‘ਚ ਉਸ ਨੇ ਪੰਜਾਬੀ ਅਦਾਕਾਰ ਦੇ ਗਾਇਕ ਪਰਮੀਸ਼ ਵਰਮਾ ‘ਤੇ ਗੋਲੀਆਂ ਚਲਾਈਆਂ ਸਨ। ਇਸਦੇ ਨਾਲ ਹੀ ਹੁਸ਼ਿਆਰਪੁਰ ਦੇ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਵੀ ਦੋਸ਼ ਹੈ | ਇਸਦੇ ਨਾਲ ਹੀ ਚੰਡੀਗੜ੍ਹ ਪੁਲਿਸ ਵੀ ਹਰਵਿੰਦਰ ਰਿੰਦਾ ਦੀ ਭਾਲ ‘ਚ ਹੈ ਅਤੇ 50000 ਦਾ ਇਨਾਮ ਵੀ ਐਲਾਨਿਆ ਹੈ।