Site icon TheUnmute.com

ਤਾਜ਼ਾ ਖ਼ਬਰ : ਡੇਰਾ ਪ੍ਰੇਮੀ ਦੇ ਕਤਲ ਦੀ ਜਾਂਚ ਲਈ ਪੁੱਜੀ ਐਨ.ਆਈ.ਏ. ਦੀ ਟੀਮ

ਐਨ.ਆਈ.ਏ

ਚੰਡੀਗੜ੍ਹ, 25 ਨਵੰਬਰ 2021 : ਮੇਨ ਬਾਜ਼ਾਰ ‘ਚ ਦਿਨ ਦਿਹਾੜੇ ਮਾਰੇ ਗਏ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜਾਂਚ ਦਾ ਮਾਮਲਾ ਐਨ.ਆਈ.ਏ. ਟੀਮ ਦੁਆਰਾ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮਨੋਹਰ ਲਾਲ ਦੀ ਬੱਸ ਸਟੈਂਡ ਦੇ ਕੋਲ ਮੋਬਾਈਲ ਦੀ ਦੁਕਾਨ ਸੀ, ਜਿੱਥੇ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਵੀ ਕੀਤੀ ਜਾਂਦੀ ਸੀ।

ਇਕ ਸਾਲ ਪਹਿਲਾਂ ਮਨੋਹਰ ਲਾਲ ਦੀ ਦੁਕਾਨ ‘ਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਗੈਂਗਸਟਰ ਸੁੱਖਾ ਲੰਮਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਕਤਲ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੱਸੀ ਜਾ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਡੇਰਾ ਸਮਰਥਕਾਂ ਨੇ ਕਈ ਦਿਨਾਂ ਤੱਕ ਸੜਕ ’ਤੇ ਧਰਨਾ ਦਿੱਤਾ, ਬਾਅਦ ਵਿੱਚ ਪੁਲੀਸ ਅਧਿਕਾਰੀਆਂ ਦੇ ਭਰੋਸੇ ’ਤੇ ਧਰਨਾ ਚੁੱਕ ਲਿਆ ਗਿਆ।

Exit mobile version