ਪੰਜਾਬ ਦੇ ਪਠਾਨਕੋਟ (Pathankot0 ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਥੇ ਇੱਕ ਵਾਰ ਫਿਰ 3 ਸ਼ੱਕੀ ਨੌਜਵਾਨ ਹਥਿਆਰਾਂ ਸਮੇਤ ਦਾਖਲ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਬੰਦੂਕ ਦੇ ਜ਼ੋਰ ‘ਤੇ ਨੌਜਵਾਨਾਂ ਤੋਂ ਐਕਟਿਵਾ ਖੋਹ ਲਈ ਗਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ 3 ਨਕਾਬਪੋਸ਼ ਨੌਜਵਾਨ ਪਠਾਨਕੋਟ (Pathankot) ‘ਚ ਦਾਖਲ ਹੋਏ ਹਨ, ਜਿਨ੍ਹਾਂ ਕੋਲ ਹਥਿਆਰ ਵੀ ਹਨ।
ਇਸ ਦੇ ਨਾਲ ਹੀ ਐਸਐਸਪੀ ਪਠਾਨਕੋਟ (Pathankot) ਦਾ ਇੱਕ ਸੁਨੇਹਾ ਕਾਫੀ ਵਾਇਰਲ ਹੋ ਰਿਹਾ ਹੈ ਕਿ ਇੱਕ ਭੂਰੇ ਰੰਗ ਦੀ ਐਕਟਿਵਾ ਨੰਬਰ ਪੀਬੀ-35-ਏਬੀ-1730 ਜਿਸ ‘ਤੇ 3 ਨੌਜਵਾਨ ਸਵਾਰ ਹਨ। ਐਕਟਿਵਾ ‘ਤੇ ਸਵਾਰ ਨੌਜਵਾਨਾਂ ਨੇ ਮੂੰਹ ‘ਤੇ ਕੱਪੜਾ ਬੰਨ੍ਹਿਆ ਹੋਇਆ ਹੈ, ਜਿਨ੍ਹਾਂ ਕੋਲ 3 ਬੰਦੂਕਾਂ ਵੀ ਹਨ, ਜਿੱਥੇ ਵੀ ਉਹ ਮਿਲੇ ਤਾਂ ਉਨ੍ਹਾਂ ਨੂੰ ਘੇਰ ਲਿਆ ਜਾਵੇਗਾ। ਫਿਲਹਾਲ ਉਕਤ ਮੈਸੇਜ ਕਾਫੀ ਵਾਇਰਲ ਹੋ ਰਿਹਾ ਹੈ।
ਤੁਹਾਨੂੰ ਦੱਸਦਈਏ ਕਿ ਪਠਾਨਕੋਟ (Pathankot) ਭਾਰਤ ਦੇ ਸਭ ਤੋਂ ਮਹੱਤਵਪੂਰਨ ਸਥਾਨਾਂ ਵਿੱਚੋਂ ਇੱਕ ਹੈ। ਇਸ ਵਿੱਚ ਇੱਕ ਏਅਰ ਫੋਰਸ ਸਟੇਸ਼ਨ, ਇੱਕ ਆਰਮੀ ਅਸਲਾ ਡਿਪੂ ਅਤੇ ਦੋ ਬਖਤਰਬੰਦ ਬ੍ਰਿਗੇਡ ਅਤੇ ਬਖਤਰਬੰਦ ਯੂਨਿਟ ਹਨ। ਇਸੇ ਤਰਜ਼ ‘ਤੇ ਜਨਵਰੀ 2016 ‘ਚ ਪਠਾਨਕੋਟ ਏਅਰਫੋਰਸ ਸਟੇਸ਼ਨ (Pathankot Air Force Station) ‘ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ 5 ਅੱਤਵਾਦੀ ਮਾਰੇ ਗਏ ਸਨ, ਜਦਕਿ ਫੌਜ ਦੇ 8 ਜਵਾਨ ਸ਼ਹੀਦ ਹੋ ਗਏ ਸਨ।