Site icon TheUnmute.com

ਨਿਊਜ਼ੀਲੈਂਡ ਦੀ PM ਜੈਸਿੰਡਾ ਨੇ ਕੋਰੋਨਾ ਕਾਰਨ ਆਪਣਾ ਵਿਆਹ ਕੀਤਾ ਰੱਦ

Jacinda Ardern

ਚੰਡੀਗੜ੍ਹ 23 ਜਨਵਰੀ 2022: ਦੁਨੀਆ ‘ਚ ਕੋਰੋਨਾ ਨੇ ਫਿਰ ਤੋਂ ਆਪਣੇ ਪੈਰ ਪਸਾਰ ਲਏ ਹਨ | ਨਿਊਜ਼ੀਲੈਂਡ ‘ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ (Jacinda Ardern) ਨੇ ਆਪਣਾ ਵਿਆਹ ਰੱਦ ਕਰ ਦਿੱਤਾ ਹੈ। ਦੇਸ਼ ‘ਚ ਓਮੀਕਰੋਨ ਵੇਰੀਐਂਟ (Omicron) ਦੇ ਮਾਮਲੇ ਵਧਣ ਤੋਂ ਬਾਅਦ ਪ੍ਰਧਾਨ ਮੰਤਰੀ ਜੈਸਿੰਡਾ ਨੂੰ ਕੋਵਿਡ ਪਾਬੰਦੀਆਂ ਕਾਰਨ ਆਪਣਾ ਵਿਆਹ ਰੱਦ ਕਰਨ ਲਈ ਮਜਬੂਰ ਹੋਣਾ ਪਿਆ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ (Jacinda Ardern) ਨੇ ਕੋਵਿਡ ਦੀਆਂ ਨਵੀਆਂ ਪਾਬੰਦੀਆਂ ਨੂੰ ਲਾਗੂ ਕਰਦੇ ਹੋਏ ਐਲਾਨ ਕੀਤਾ ਹੈ ਕਿ ਉਹ ਫਿਲਹਾਲ ਵਿਆਹ ਨਹੀਂ ਕਰੇਗੀ। ਇਸਦੇ ਨਾਲ ਹੀ ਉਸ ਨੇ ਕਿਹਾ ਕਿ ਮੈਂ ਕਿਸੇ ਤੋਂ ਵੱਖਰੀ ਨਹੀਂ ਹਾਂ ਅਤੇ ਉਹ ਵੀ ਮਹਾਮਾਰੀ ਕਾਰਨ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਨਾਲ ਜੁੜ ਗਈ ਹੈ।

Exit mobile version