July 7, 2024 3:44 pm
mp

ਨਿਊਜ਼ੀਲੈਂਡ ਦੀ ਸੰਸਦ ਮੈਂਬਰ ਸਾਈਕਲ ਚਲਾ ਕੇ ਪਹੁੰਚੀ ਹਸਪਤਾਲ, ਬੱਚੇ ਨੂੰ ਦਿੱਤਾ ਜਨਮ

ਚੰਡੀਗੜ੍ਹ 29 ਨਵੰਬਰ 2021: ਨਿਊਜ਼ੀਲੈਂਡ ਦੀ ਸੰਸਦ ਮੈਂਬਰ ਜੂਲੀ ਐਨ ਜੇਂਟਰ ਅੱਜ ਕਲ ਸੋਸ਼ਲ ਮੀਡਿਆ ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੂਲੀ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ ਫੇਸਬੁੱਕ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਸਾਈਕਲ ‘ਤੇ ਸਵਾਰ ਹੋ ਕੇ ਹਸਪਤਾਲ ਪਹੁੰਚੀ ਅਤੇ ਉੱਥੇ ਉਸ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਤਸਵੀਰਾਂ ‘ਚ ਜੂਲੀ ਐਨ ਜੇਂਟਰ ਕਾਫੀ ਖੁਸ਼ ਨਜ਼ਰ ਆਈ। ਲੋਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਦੇਖਿਆ ਤਾਂ ਲੋਕ ਹੈਰਾਨ ਰਹਿ ਗਏ ਅਤੇ ਜੂਲੀ ਐਨ ਜੇਂਟਰ ਦੀ ਤਾਰੀਫ਼ ਕੀਤੀ ।ਅਸਲ ਵਿੱਚ ਨਿਊਜ਼ੀਲੈਂਡ ਦੀ ਸੰਸਦ ਮੈਂਬਰ ਜੂਲੀ ਐਨ ਜੇਂਟਰ ਨੂੰ ਰਾਤ ਦੇ ਕਰੀਬ ਦੋ ਵਜੇ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਾਈਕਲ ਤੇ ਹੀਹਸਪਤਾਲ ਪਹੁੰਚ ਗਈ। ਹਸਪਤਾਲ ਵਿੱਚ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਸੰਸਦ ਮੈਂਬਰ ਜੂਲੀ ਐਨ ਜੇਂਟਰ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਿੱਤੀ। ਉਨ੍ਹਾਂ ਨੇ ਸਾਈਕਲ ਰਾਈਡ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਦੀਆਂ ਕਈ ਤਸਵੀਰਾਂ ਫੇਸਬੁੱਕ ‘ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੀ ਤਸਵੀਰਾਂ ‘ਚ ਉਸ ਦੇ ਨਾਲ ਉਸ ਦਾ ਪਤੀ ਵੀ ਨਜ਼ਰ ਆਏ।

ਸੰਸਦ ਮੈਂਬਰ ਜੂਲੀ ਐਨ ਜੇਨਟਰ ਨੇ ਲਿਖਿਆ ਕਿ ਅੱਜ ਸਵੇਰ ਹੀ 3 ਵਜੇ ਸਾਡੇ ਪਰਿਵਾਰ ਵਿੱਚ ਇੱਕ ਨਵੇਂ ਮੈਂਬਰ ਦਾ ਸਵਾਗਤ ਕੀਤਾ ਗਿਆ। ਜੂਲੀ ਨੇ ਕਿਹਾ ਕਿ ਉਹ ਕਦੇ ਸਾਈਕਲ ‘ਤੇ ਆਪਣੇ ਲੇਬਰ ਦਰਦ ਬਾਰੇ ਨਹੀਂ ਸੋਚਿਆ ਸੀ, ਜੂਲੀ ਨੇ ਕਿਹਾ ਕਿ ਬੱਚਾ ਤੰਦਰੁਸਤ ਹੈ ਅਤੇ ਪਿਤਾ ਦੀ ਗੋਦ ਵਿਚ ਸੋ ਰਿਹਾ ਹੈ |ਜੂਲੀ ਨੇ ਹਸਪਤਾਲ ਦੀ ਟੀਮ ਦਾ ਵੀ ਧੰਨਵਾਦ ਕੀਤਾ ਅਤੇ ਲਿਖਿਆ ਕਿ ਹਸਪਤਾਲ ਪਹੁੰਚ ਕੇ ਬਹੁਤ ਵਧੀਆ ਟੀਮ ਮਿਲੀ, ਜਿਸ ਕਾਰਨ ਡਲਿਵਰੀ ਜਲਦੀ ਹੋ ਸਕੀ। ਸਾਂਸਦ ਜੂਲੀ ਐਨ ਜੇਂਟਰ ਦੀ ਇਹ ਕਹਾਣੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜੂਲੀ ਦੀ ਇਸ ਪੋਸਟ ‘ਤੇ ਲੋਕਾਂ ਦੇ ਜ਼ਬਰਦਸਤ ਕਮੈਂਟਸ ਮਿਲ ਰਹੇ ਹਨ।