July 7, 2024 5:40 pm
NEWZILAND MATCH

ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ,ਭਾਰਤ ਸੈਮੀਫਾਈਨਲ ਤੋਂ ਬਾਹਰ

ਚੰਡੀਗੜ੍ਹ;  ਟੀ-20 ਵਿਸ਼ਵ ਕੱਪ ਦਾ 40ਵਾਂ ਮੈਚ ਗਰੁੱਪ-2 ਦੀਆਂ ਦੋ ਟੀਮਾਂ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਆਬੂ ਧਾਬੀ ਦੇ ਮੈਦਾਨ ‘ਤੇ ਖੇਡਿਆ ਗਿਆ। ਅਫਗਾਨਿਸਤਾਨ ਦੇ ਕਪਤਾਨ ਮੁਹੰਮਦ ਨਬੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਰ ਮੱਧਕ੍ਰਮ ਦੇ ਬੱਲੇਬਾਜ਼ ਜ਼ਦਰਾਨ ਦੇ ਅਰਧ ਸੈਂਕੜੇ ਦੀ ਬਦੌਲਤ ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ 125 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ ਇਹ ਟੀਚਾ 2 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ ਅਤੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ।

ਨਿਊਜ਼ੀਲੈਂਡ
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅਤੇ ਕੋਨਵੇ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ ਅਤੇ ਦੋਵਾਂ ਨੇ ਅਫਗਾਨਿਸਤਾਨ ਖਿਲਾਫ ਟੀਮ ਨੂੰ ਜਿੱਤ ਦਿਵਾਈ। ਵਿਲੀਅਮਸਨ ਨੇ 40 ਦੌੜਾਂ ਬਣਾਈਆਂ, ਜਦਕਿ ਕੋਨਵੇ ਨੇ ਅਜੇਤੂ 34 ਦੌੜਾਂ ਦੀ ਪਾਰੀ ਖੇਡੀ। ਰਾਸ਼ਿਦ ਖਾਨ ਨੇ ਤੇਜ਼ੀ ਨਾਲ ਦੌੜਾਂ ਬਣ ਰਹੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੂੰ ਗੇਂਦਬਾਜ਼ੀ ਕਰ ਕੇ ਅਫਗਾਨਿਸਤਾਨ ਨੂੰ ਦੂਜੀ ਸਫਲਤਾ ਦਿਵਾਈ। ਗੁਪਟਿਲ 23 ਗੇਂਦਾਂ ‘ਤੇ 4 ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾ ਕੇ ਆਊਟ ਹੋਏ।
ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੂੰ ਸਲਾਮੀ ਬੱਲੇਬਾਜ਼ਾਂ ਨੇ ਤੇਜ਼ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕੀਤੀ। ਪਰ ਚੌਥੇ ਓਵਰ ‘ਚ ਮੁਜੀਬ ਨੇ ਡੇਰਿਲ ਮਿਸ਼ੇਲ ਨੂੰ 17 ਦੌੜਾਂ ‘ਤੇ ਆਊਟ ਕਰਕੇ ਟੀਮ ਨੂੰ ਪਹਿਲੀ ਸਫਲਤਾ ਦਿਵਾਈ।

ਅਫਗਾਨਿਸਤਾਨ
ਆਖਰੀ ਓਵਰ ਗੇਂਦਬਾਜ਼ੀ ਕਰਨ ਆਏ ਜੇਮਸ ਨੀਸ਼ਮ ਨੇ ਅਫਗਾਨ ਬੱਲੇਬਾਜ਼ਾਂ ਨੂੰ ਦੌੜਾਂ ਨਹੀਂ ਬਣਾਉਣ ਦਿੱਤੀਆਂ। ਇਸ ਓਵਰ ‘ਚ ਨੀਸ਼ਮ ਨੇ ਰਾਸ਼ਿਦ ਖਾਨ ਨੂੰ ਆਊਟ ਕਰਕੇ ਨਿਊਜ਼ੀਲੈਂਡ ਨੂੰ 8ਵੀਂ ਸਫਲਤਾ ਦਿਵਾਈ।
ਟ੍ਰੇਂਟ ਬੋਲਟ ਨੇ ਅਰਧ ਸੈਂਕੜਾ ਲਗਾ ਕੇ ਖੇਡ ਰਹੇ ਨਜੀਬੁੱਲਾ ਜ਼ਦਰਾਨ ਨੂੰ ਆਪਣਾ ਦੂਜਾ ਸ਼ਿਕਾਰ ਬਣਾਇਆ। ਜ਼ਦਰਾਨ ਨੇ 48 ਗੇਂਦਾਂ ‘ਚ 6 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 73 ਦੌੜਾਂ ਦੀ ਪਾਰੀ ਖੇਡੀ। ਇਸੇ ਓਵਰ ‘ਚ ਟ੍ਰੇਂਟ ਬੋਲਟ ਨੇ ਕਰੀਮ ਨੂੰ 2 ਦੌੜਾਂ ‘ਤੇ ਆਊਟ ਕੀਤਾ।
ਜ਼ਦਰਾਨ ਅਤੇ ਮੁਹੰਮਦ ਨਬੀ ਵਿਚਾਲੇ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਨੂੰ ਤੋੜਨ ਦਾ ਕੰਮ ਟਿਮ ਸਾਊਥੀ ਨੇ ਕੀਤਾ। ਸਾਊਦੀ ਨੇ ਅਫਗਾਨਿਸਤਾਨ ਦੇ ਕਪਤਾਨ ਨਬੀ ਨੂੰ 14 ਦੌੜਾਂ ‘ਤੇ ਆਪਣੀ ਹੀ ਗੇਂਦ ‘ਤੇ ਕੈਚ ਕਰਕੇ ਟੀਮ ਨੂੰ ਪੰਜਵੀਂ ਸਫਲਤਾ ਦਿਵਾਈ।
ਇਸ ਵਿਸ਼ਵ ਕੱਪ ‘ਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਈਸ਼ ਸੋਢੀ ਨੇ ਇਸ ਮੈਚ ‘ਚ ਵੀ ਆਪਣਾ ਕਮਾਲ ਦਿਖਾਇਆ। ਸੋਢੀ ਨੇ ਗੁਲਾਬਦੀਨ ਨਾਇਬ ਨੂੰ 15 ਦੌੜਾਂ ‘ਤੇ ਆਊਟ ਕਰਕੇ ਅਫਗਾਨਿਸਤਾਨ ਨੂੰ ਚੌਥਾ ਝਟਕਾ ਦਿੱਤਾ।
ਟਿਮ ਸਾਊਥੀ ਨੇ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਆਪਣਾ ਸ਼ਿਕਾਰ ਬਣਾਇਆ। ਸਾਊਦੀ ਨੇ ਗੁਰਬਾਜ਼ ਨੂੰ 6 ਦੌੜਾਂ ‘ਤੇ ਆਊਟ ਕਰਕੇ ਨਿਊਜ਼ੀਲੈਂਡ ਦੀ ਤੀਜੀ ਵਿਕਟ ਹਾਸਲ ਕੀਤੀ।
ਟ੍ਰੇਂਟ ਬੋਲਟ ਨੇ ਅਫਗਾਨਿਸਤਾਨ ਦੀ ਟੀਮ ਨੂੰ ਦੂਜਾ ਝਟਕਾ ਦਿੱਤਾ। ਬੋਲਟ ਨੇ ਸਲਾਮੀ ਬੱਲੇਬਾਜ਼ ਹਜ਼ਰਤੁੱਲਾ ਜ਼ਜ਼ਈ ਨੂੰ 2 ਦੌੜਾਂ ‘ਤੇ ਆਊਟ ਕਰਕੇ ਨਿਊਜ਼ੀਲੈਂਡ ਟੀਮ ਨੂੰ ਦੂਜੀ ਸਫਲਤਾ ਦਿਵਾਈ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਨੂੰ 8 ਦੌੜਾਂ ‘ਤੇ ਪਹਿਲਾ ਝਟਕਾ ਲੱਗਾ। ਐਡਮ ਮਿਲਨੇ ਮੁਹੰਮਦ ਸ਼ਹਿਜ਼ਾਦ ਨੂੰ 4 ਦੌੜਾਂ ‘ਤੇ ਆਊਟ ਕਰਕੇ ਪੈਵੇਲੀਅਨ ਪਰਤ ਗਏ।