July 7, 2024 4:40 pm
Punjab Government

ਬਿਕਰਮ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਕੇਸ ‘ਚ ਨਵੀਂ SIT ਦਾ ਕੀਤਾ ਗਠਨ

ਚੰਡੀਗੜ੍ਹ 20 ਮਾਰਚ 2022: ਨਸ਼ਾ ਤਸਕਰੀ ਮਾਮਲੇ ‘ਚ ਜੇਲ੍ਹ ਅੰਦਰ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ  (Bikram Majithia) ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ | ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ CM ਭਗਵੰਤ ਮਾਨ ਨੇ ਸੂਬੇ ਦੀ ਪੁਲਸ ਨੂੰ ਜਾਰੀ ਹੁਕਮਾਂ ‘ਚ ਕਿਹਾ ਹੈ ਕਿ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਕੇਸ ‘ਚ ਨਵੀਂ SIT ਦਾ ਗਠਨ ਕੀਤਾ ਜਾਵੇ।

ਪ੍ਰਾਪਤ ਜਾਣਕਾਰੀ ਅਨੁਸਾਰ ਨਵੀਂ SIT ਦੀ ਅਗਵਾਈ AIG ਗੁਰਸ਼ਰਨ ਸੰਧੂ ਕਰਨਗੇ | ਇਸਦੇ ਨਾਲ ਹੀ ਇਸ ਸਿਟ ‘ਚ AIG ਗੁਰਸ਼ਰਨ ਦਾ ਚਾਰ ਹੋਰ ਮੈਂਬਰ ਮਦਦ ਕਰਨਗੇ , ਜਿਨ੍ਹਾਂ ‘ਚ ਏਆਈਜੀ ਰਾਹੁਲ ਐਸ, ਰਣਜੀਤ ਸਿੰਘ ਤੋਂ ਇਲਾਵਾ ਦੋ ਡੀਐਸਪੀ ਰੈਂਕ ਦੇ ਅਫ਼ਸਰ ਹਨ। ਜਿਕਰਯੋਗ ਹੈ ਕਿ 20 ਦਸੰਬਰ 2021 ਨੂੰ ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਵਿਰੁੱਧ ਐਨਡੀਪੀਐਸ ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ FIR ਦਰਜ ਕੀਤੀ ਗਈ ਸੀ। ਅਕਾਲੀ ਲੀਡਰ ਬਿਕਰਮ ਮਜੀਠੀਆ  (Bikram Majithia)ਖਿਲਾਫ਼ ਦਰਜ ਕੇਸ ਦੀ ਜਾਂਚ ਵਾਸਤੇ ਪਿਛਲੀ ਸਰਕਾਰ ਨੇ SIT ਬਣਾਈ ਸੀ। ਜਿਸ ਦੀ ਅਗਵਾਈ AIG ਬਲਰਾਜ ਸਿੰਘ ਕਰ ਰਹੇ ਸਨ।