Site icon TheUnmute.com

New Income Tax Bill: ਸੰਸਦ ‘ਚ ਅੱਜ ਪੇਸ਼ ਹੋ ਸਕਦੈ ਨਵਾਂ ਆਮਦਨ ਟੈਕਸ ਬਿੱਲ, ਤੁਹਾਡੇ ‘ਤੇ ਕੀ ਪ੍ਰਭਾਵ ਪਵੇਗਾ ?

New Income Tax Bill

ਚੰਡੀਗੜ੍ਹ, 11 ਜਨਵਰੀ 2025: New Income Tax Bill News: ਕੇਂਦਰੀ ਮੰਤਰੀ ਮੰਡਲ ਨੇ ਸ਼ੁੱਕਰਵਾਰ ਯਾਨੀ 7 ਫਰਵਰੀ ਨੂੰ ਨਵੇਂ ਆਮਦਨ ਟੈਕਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ। ਨਿਊ ਡਾਇਰੈਕਟ ਟੈਕਸ ਕੋਡ ਅੱਜ ਯਾਨੀ 11 ਫਰਵਰੀ ਨੂੰ ਲੋਕ ਸਭਾ ‘ਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਬਿੱਲ ਟੈਕਸ ਪ੍ਰਣਾਲੀ ‘ਚ ਸੁਧਾਰ ਦੇ ਇੱਕ ਵੱਡੇ ਯਤਨ ਦਾ ਹਿੱਸਾ ਹੈ ਅਤੇ ਇਸਦਾ ਉਦੇਸ਼ ਮੌਜੂਦਾ ਟੈਕਸ ਢਾਂਚੇ ਨੂੰ ਹੋਰ ਸੁਚਾਰੂ ਅਤੇ ਪਾਰਦਰਸ਼ੀ ਬਣਾਉਣਾ ਹੈ।

ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ 7 ਫਰਵਰੀ ਨੂੰ ਨਵੇਂ ਆਮਦਨ ਕਰ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹੁਣ ਇਸਨੂੰ ਅੱਜ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਸਨੂੰ ਵਿੱਤ ਬਾਰੇ ਸੰਸਦ ਦੀ ਸਥਾਈ ਕਮੇਟੀ ਨੂੰ ਭੇਜਿਆ ਜਾਵੇਗਾ।

ਤੁਹਾਡੇ ‘ਤੇ ਕੀ ਪ੍ਰਭਾਵ ਪਵੇਗਾ?

ਨਵਾਂ ਆਮਦਨ ਕਰ ਬਿੱਲ (New Income Tax Bill) ਲਗਭਗ ਸੱਠ ਸਾਲ ਪੁਰਾਣੇ ਆਮਦਨ ਕਰ ਐਕਟ 1961 ਦੀ ਥਾਂ ਲੈਣ ਲਈ ਪੇਸ਼ ਕੀਤਾ ਗਿਆ ਹੈ। ਪ੍ਰਸਤਾਵਿਤ ਬਿੱਲ ਵਿੱਚ ਟੈਕਸਦਾਤਾਵਾਂ ਨੂੰ ਲਾਭ ਪਹੁੰਚਾਉਣ ਲਈ ਸਰਲ ਭਾਸ਼ਾ ਸ਼ਾਮਲ ਕੀਤੀ ਜਾਵੇਗੀ। ਬਿਜ਼ਨਸ ਸਟੈਂਡਰਡ ਦੀ ਇੱਕ ਰਿਪੋਰਟ ਦੇ ਮੁਤਾਬਕ ਟੈਕਸ ਨਿਯਮਾਂ ਅਤੇ ਇਸ ਦੀਆਂ ਧਾਰਾਵਾਂ ਨੂੰ ਸਰਲ ਬਣਾਉਣ ਲਈ ਨਵੇਂ ਆਈਟੀ ਬਿੱਲ ਵਿੱਚ ਧਾਰਾਵਾਂ ਦੀ ਗਿਣਤੀ 25-30% ਤੱਕ ਘਟਾਈ ਜਾ ਸਕਦੀ ਹੈ।

ਸਰਕਾਰ ਨੇ ਨਵਾਂ ਆਮਦਨ ਕਰ ਬਿੱਲ ਤਿਆਰ ਕਰਨ ਤੋਂ ਪਹਿਲਾਂ ਸਾਰੇ ਸਟੋਕਹੋਲਡਰ ਦੀ ਰਾਏ ਲਈ ਹੈ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (CBDT) ਨੇ ਅਕਤੂਬਰ 2024 ‘ਚ ਇਸ ਲਈ ਇੱਕ ਵਿਸ਼ੇਸ਼ ਵੈੱਬਪੇਜ ਵੀ ਲਾਂਚ ਕੀਤਾ ਸੀ, ਜਿੱਥੇ ਟੈਕਸਦਾਤਾਵਾਂ, ਟੈਕਸ ਮਾਹਰਾਂ ਅਤੇ ਆਮ ਨਾਗਰਿਕਾਂ ਨੇ ਆਪਣੇ ਸੁਝਾਅ ਦਿੱਤੇ ਹਨ। ਇਸ ਪ੍ਰਕਿਰਿਆ ਦੇ ਤਹਿਤ, ਚਾਰ ਗੱਲਾਂ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਸੁਝਾਅ ਮੰਗੇ ਗਏ ਸਨ |

ਕਾਨੂੰਨ ਦੀ ਭਾਸ਼ਾ ਨੂੰ ਸਰਲ ਬਣਾਉਣਾ
ਕਾਨੂੰਨੀ ਵਿਵਾਦਾਂ ਨੂੰ ਘਟਾਉਣਾ
ਕਾਨੂੰਨ ਦੀ ਪਾਲਣਾ ਕਰਨਾ ਆਸਾਨ ਬਣਾਉਣਾ
ਬੇਲੋੜੀਆਂ ਵਿਵਸਥਾਵਾਂ ਨੂੰ ਖਤਮ ਕਰਨਾ

ਸਰਕਾਰ ਨੇ ਇਨ੍ਹਾਂ ਮੁੱਦਿਆਂ ‘ਤੇ ਪ੍ਰਾਪਤ ਸੁਝਾਵਾਂ ਨੂੰ ਸ਼ਾਮਲ ਕਰਕੇ ਇੱਕ ਨਵਾਂ ਆਮਦਨ ਟੈਕਸ ਬਿੱਲ ਤਿਆਰ ਕੀਤਾ ਹੈ, ਇਸ ਲਈ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਨਵਾਂ ਬਿੱਲ ਆਮ ਟੈਕਸਦਾਤਾਵਾਂ ਦੀਆਂ ਸਮੱਸਿਆਵਾਂ ਦਾ ਹੱਲ ਸਾਬਤ ਹੋਵੇਗਾ।

10 ਫਰਵਰੀ, 2025 ਨੂੰ ਲੋਕ ਸਭਾ ਦੀ ਕਾਰਵਾਈ ਰਾਤ 9 ਵਜੇ ਤੱਕ ਚੱਲੀ, ਜਦੋਂ ਕਿ ਰਾਜ ਸਭਾ ਦੀ ਕਾਰਵਾਈ ਰਾਤ 8 ਵਜੇ ਤੱਕ ਚੱਲੀ। ਦੋਵਾਂ ਸਦਨਾਂ ਦੀ ਕਾਰਵਾਈ ਅੱਜ ਵੀ ਦੋ ਵਾਧੂ ਘੰਟੇ ਜਾਰੀ ਰਹੇਗੀ। ਇਸਦਾ ਉਦੇਸ਼ ਬਜਟ 2025 ‘ਤੇ ਚੱਲ ਰਹੀ ਚਰਚਾ ਨੂੰ ਪੂਰਾ ਕਰਨਾ ਹੈ।

Read More: Union Budget 2025: ਮੱਧ ਵਰਗ ਨੂੰ ਵੱਡੀ ਰਾਹਤ, 12 ਲੱਖ ਤੱਕ ਦੀ ਆਮਦਨ ‘ਤੇ ਨਹੀਂ ਲੱਗੇਗਾ ਕੋਈ ਟੈਕਸ

Exit mobile version