ਫਿਲੌਰ 14 ਅਕਤੂਬਰ 2022: ਫਿਲੌਰ (Phillaur) ਦੇ ਨਜ਼ਦੀਕੀ ਪਿੰਡ ਮੁਠੱਡਾ ਖੁਰਦ ਵਿਖੇ ਬੀਤੀ ਰਾਤ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਭਤੀਜੇ ਨੇ ਆਪਣੇ ਸਕੇ ਚਾਚੇ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪਰਮਜੀਤ ਸਿੰਘ ਜੋ ਰਾਤ 8 ਵਜੇ ਦੇ ਕਰੀਬ ਆਪਣੇ ਘਰ ਰੋਟੀ ਖਾ ਰਿਹਾ ਸੀ ਕਿ ਉਸ ਦੇ ਭਤੀਜੇ ਨੇ ਉਸ ਦੇ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ।
ਉਸ ਨੂੰ ਜ਼ਖਮੀ ਹਾਲਤ ਵਿਚ ਫਿਲੌਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ । ਇਸ ਸਬੰਧੀ ਮ੍ਰਿਤਕ ਦੇ ਘਰਵਾਲੀ ਅਤੇ ਉਸਦੇ ਭਤੀਜੇ ਨੇ ਦੱਸਿਆ ਕਿ ਉਹ ਘਰ ਵਿੱਚ ਨਹੀਂ ਸਨ ਜੋ ਆਪਣੇ ਰਿਸ਼ਤੇਦਾਰਾਂ ਦੇ ਗਏ ਹੋਏ ਸਨ ਮਗਰੋਂ ਉਨ੍ਹਾਂ ਦੇ ਭਤੀਜੇ ਨੇ ਉਨ੍ਹਾਂ ਦੇ ਪਤੀ ‘ਤੇ ਹਮਲਾ ਕਰ ਦਿੱਤਾ |
ਇਸ ਮਾਮਲੇ ਸੰਬੰਧੀ ਥਾਣਾ ਮੁਖੀ ਫਿਲੌਰ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਹੈ ਕਿ ਦੋਸ਼ੀ ਬਲਦੇਵ ਸਿੰਘ ਨਸ਼ੇ ਦਾ ਆਦੀ ਸੀ ਅਤੇ ਉਸ ਨੂੰ ਗੁੱਸਾ ਬਹੁਤ ਆਉਂਦਾ ਸੀ । ਬਲਦੇਵ ਸਿੰਘ ਦੇ ਗੁੱਸੇ ਕਾਰਨ ਹੀ ਉਸ ਦੀ ਘਰਵਾਲੀ ਉਸ ਨੂੰ ਛੱਡ ਕੇ ਪੇ ਕੇ ਗਈ ਹੋਈ ਸੀ, ਜਿਸਦੇ ਚੱਲਦੇ ਉਹ ਪਰਿਵਾਰ ਵਿਚ ਝਗੜਾ ਕਰਦਾ ਰਹਿੰਦਾ ਸੀ । ਉਕਤ ਭਤੀਜੇ ਨੇ ਗੁੱਸੇ ਵਿੱਚ ਆ ਕੇ ਆਪਣੇ ਸਕੇ ਚਾਚੇ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।