Site icon TheUnmute.com

Nepal: ਨੇਪਾਲ ‘ਚ ਖ਼ਰਾਬ ਮੌਸਮ ਕਾਰਨ ਤ੍ਰਿਸ਼ੂਲੀ ਨਦੀ ‘ਚ ਰੁੜ੍ਹੀਆਂ ਦੋ ਬੱਸਾਂ, 7 ਭਾਰਤੀਆਂ ਸਣੇ 63 ਯਾਤਰੀ ਲਾਪਤਾ

Nepal

ਚੰਡੀਗੜ੍ਹ, 12 ਜੁਲਾਈ 2024: ਨੇਪਾਲ (Nepal) ‘ਚ ਖਰਾਬ ਮੌਸਮ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ | ਇਸ ਦੌਰਾਨ ਅੱਜ ਸਵੇਰ ਮੱਧ ਨੇਪਾਲ ‘ਚ ਮਦਨ-ਆਸ਼ਿਰਿਤ ਹਾਈਵੇ ‘ਤੇ ਢਿੱਗਾਂ ਡਿੱਗਣ ਕਾਰਨ ਲਗਭਗ 63 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ ‘ਚ ਰੁੜ੍ਹ ਗਈਆਂ। ਦੋਵੇਂ ਡਰਾਈਵਰਾਂ ਸਮੇਤ ਸਾਰੇ ਲਾਪਤਾ ਦੱਸੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚ ਸੱਤ ਭਾਰਤੀ ਵੀ ਸ਼ਾਮਲ ਸਨ।

ਮੁੱਢਲੀ ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ ਕਰੀਬ ਸਾਢੇ ਤਿੰਨ ਵਜੇ ਵਾਪਰੀ ਹੈ। ਪੁਲਿਸ ਦੀ ਘਟਨਾ ਸਥਾਨ ‘ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਲਗਾਤਾਰ ਹੋ ਰਹੀ ਬਰਸਾਤ ਕਾਰਨ ਸਾਨੂੰ ਲਾਪਤਾ ਬੱਸਾਂ ਦੀ ਭਾਲ ਕਰਨ ‘ਚ ਦਿੱਕਤ ਆ ਰਹੀ ਹੈ। ਇਸਦੇ ਨਾਲ ਹੀ ਕਾਠਮੰਡੂ (Nepal) ਜਾ ਰਹੀ ਇਕ ਬੱਸ ਹਾਦਸਾਗ੍ਰਸਤ ਹੋਈ ਹੈ ਅਤੇ ਇਸ ‘ਚ 24 ਯਾਤਰੀ ਸਵਾਰ ਸਨ | ਪੁਲਿਸ ਨੇ ਕਿਹਾ ਹੈ ਕਿ ਬੱਸ ‘ਚ ਸਵਾਰ ਯਾਤਰੀਆਂ ‘ਚ ਸੱਤ ਭਾਰਤੀ ਨਾਗਰਿਕ ਵੀ ਸਨ।

Exit mobile version