Site icon TheUnmute.com

Nepal: ਨੇਪਾਲ ‘ਚ ਭਾਰਤੀ ਯਾਤਰੀ ਬੱਸ ਹਾਦਸੇ ‘ਚ ਮ੍ਰਿਤਕਾਂ ਦਾ ਅੰਕੜਾ 18 ਤੱਕ ਪਹੁੰਚਿਆਂ

Nepal

ਚੰਡੀਗੜ੍ਹ, 23 ਅਗਸਤ 2024: ਨੇਪਾਲ (Nepal) ‘ਚ ਭਾਰਤੀ ਯਾਤਰੀ ਬੱਸ ਹਾਦਸੇ ‘ਚ ਮ੍ਰਿਤਕਾਂ ਦਾ ਅੰਕੜਾ 18 ਤੱਕ ਪਹੁੰਚ ਗਿਆ ਹੈ | ਇਹ ਬੱਸ ਹਾਦਸਾ ਨੇਪਾਲ ਦੀ ਮਰਸਯਾਂਗਦੀ ਨਦੀ ‘ਚ ਡਿੱਗਣ ਕਾਰਨ ਵਾਪਰਿਆ ਹੈ | ਰਿਪੋਰਟ ਮੁਤਾਬਕ ਬੱਸ ‘ਚ 40 ਯਾਤਰੀ ਸਵਾਰ ਸਨ। ਇਸ ਤਰ੍ਹਾਂ ਬੱਸ ‘ਚ ਡਰਾਈਵਰ, ਸਹਿ-ਡਰਾਈਵਰ ਅਤੇ ਕੰਡਕਟਰ ਸਮੇਤ ਕੁੱਲ 43 ਜਣੇ ਸਵਾਰ ਸਨ। ਸਾਰੇ ਯਾਤਰੀ ਮਹਾਰਾਸ਼ਟਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਹਾਦਸਾ ਤਨਹੁਨ ਜ਼ਿਲ੍ਹੇ ਦੇ ਆਇਨਾ ਪਹਾੜਾ ਵਿਖੇ ਵਾਪਰਿਆ।

ਆਰਮਡ ਪੁਲਿਸ ਫੋਰਸਿਜ਼ ਨੇਪਾਲ ਡਿਜ਼ਾਸਟਰ ਮੈਨੇਜਮੈਂਟ ਟ੍ਰੇਨਿੰਗ ਸਕੂਲ ਦੇ ਸੀਨੀਅਰ ਪੁਲਿਸ ਸੁਪਰਡੈਂਟ (Nepal) ਦੀ ਅਗਵਾਈ ‘ਚ ਕਰਮਚਾਰੀਆਂ ਦੀ ਇੱਕ ਟੀਮ ਹਾਦਸੇ ਵਾਲੀ ਥਾਂ ‘ਤੇ ਰਾਹਤ ਕਾਰਜ ‘ਚ ਜੁਟੀ ਹੋਈ ਹੈ | 17 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ ਅੱਠ ਲੋਕ ਅਜੇ ਵੀ ਲਾਪਤਾ ਹਨ।

Exit mobile version