ਚੰਡੀਗੜ੍ਹ 20 ਦਸੰਬਰ 2022: ਨੇਪਾਲ (Nepal) ਨੇ 16 ਭਾਰਤੀ ਦਵਾਈਆਂ ਕੰਪਨੀਆਂ (16 Indian pharmaceutical companies) ਨੂੰ ਬਲੈਕਲਿਸਟ ਕੀਤਾ ਹੈ। ਇਹ ਪਾਬੰਦੀ ਅਫਰੀਕੀ ਦੇਸ਼ਾਂ ਵਿੱਚ ਖੰਘ ਦੇ ਸੀਰਪ ਦੇ ਸੰਪਰਕ ਵਿੱਚ ਆਏ ਬੱਚਿਆਂ ਦੀ ਮੌਤ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੀ ਚਿਤਾਵਨੀ ਤੋਂ ਬਾਅਦ ਲਗਾਈ ਗਈ ਹੈ। ਨੇਪਾਲ ਦੀ ਮੈਡੀਸਨ ਅਥਾਰਟੀ ਨੇ ਇਸ ਸਬੰਧ ਵਿਚ ਇਕ ਸੂਚੀ ਜਾਰੀ ਕੀਤੀ ਹੈ। ਨੇਪਾਲ ਸਰਕਾਰ ਦੁਆਰਾ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਯੋਗਗੁਰੂ ਬਾਬਾ ਰਾਮਦੇਵ ਦੀ ਕੰਪਨੀ ਦਿਵਿਆ ਫਾਰਮੇਸੀ ਵੀ ਸ਼ਾਮਲ ਹੈ, ਇਹ ਕੰਪਨੀ ਪਤੰਜਲੀ ਬ੍ਰਾਂਡ ਨਾਮ ਦੇ ਤਹਿਤ ਉਤਪਾਦ ਤਿਆਰ ਕਰਦੀ ਹੈ।
ਨੇਪਾਲ (Nepal) ਦੀ ਡਰੱਗ ਰੈਗੂਲੇਟਰੀ ਅਥਾਰਟੀ ਦੁਆਰਾ ਜਾਰੀ ਸੂਚੀ ਵਿੱਚ ਨਾਮੀ 16 ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਹਨ ਰੈਡੀਅੰਟ ਪੇਰੈਂਟਰਲਜ਼ ਲਿਮਿਟੇਡ, ਮਰਕਰੀ ਲੈਬਾਰਟਰੀਜ਼ ਲਿਮਿਟੇਡ, ਅਲਾਇੰਸ ਬਾਇਓਟੈਕ, ਕੈਪਟੈਬ ਬਾਇਓਟੈਕ, ਐਗਲੋਮੇਟ ਲਿਮਟਿਡ, ਜ਼ੀ ਲੈਬਾਰਟਰੀਜ਼ ਲਿਮਟਿਡ, ਡੈਫੋਡਿਲਜ਼ ਫਾਰਮਾਸਿਊਟੀਕਲਜ਼ ਲਿਮਿਟੇਡ, ਜੀਐਲਯੂਐਸ ਲਾਈਫਨੀ ਸਾਇੰਸ ਲਿਮਟਿਡ, ਯੇਲਯੂਸ ਫਾਰਮਾਸਿਊਟੀਕਲ ਲਿਮਿਟੇਡ ਅਤੇ ਕੰਸੈਪਟ ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ ਆਦਿ ਹਨ ।
ਇਨ੍ਹਾਂ ਤੋਂ ਇਲਾਵਾ ਆਨੰਦ ਲਾਈਫ ਸਾਇੰਸਿਜ਼ ਲਿਮਟਿਡ, ਆਈਪੀਸੀਏ ਲੈਬਾਰਟਰੀਜ਼ ਲਿਮਟਿਡ, ਕੈਡਿਲਾ ਹੈਲਥਕੇਅਰ ਲਿਮਟਿਡ, ਡਾਇਲ ਫਾਰਮਾਸਿਊਟੀਕਲਜ਼, ਐਗਲੋਮੇਡ ਲਿਮਟਿਡ ਅਤੇ ਮੈਕੁਰ ਲੈਬਾਰਟਰੀਜ਼ ਲਿਮਟਿਡ ਵਰਗੀਆਂ ਵੱਡੀਆਂ ਕੰਪਨੀਆਂ ਵੀ ਸੂਚੀ ਵਿੱਚ ਸ਼ਾਮਲ ਹਨ। ਨੇਪਾਲ ਦੇ ਅਧਿਕਾਰੀਆਂ ਮੁਤਾਬਕ ਇਹ ਕੰਪਨੀਆਂ ਡਬਲਯੂਐਚਓ ਦੁਆਰਾ ਤੈਅ ਮਾਪਦੰਡਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਨੇਪਾਲ ਵਿੱਚ ਬਲੈਕਲਿਸਟ ਕੀਤਾ ਗਿਆ ਹੈ।