July 5, 2024 4:06 am
ਨੇਪਾਲ ਨੇ 8 ਸਾਲਾਂ ਵਿਚ ਡਿਪੋਰਟ ਕੀਤੇ 3,100 ਨਾਗਰਿਕ,ਸਭ ਤੋਂ ਵੱਧ 1,513 ਚੀਨੀ

ਨੇਪਾਲ ਨੇ 8 ਸਾਲਾਂ ਵਿਚ ਡਿਪੋਰਟ ਕੀਤੇ 3,100 ਨਾਗਰਿਕ,ਸਭ ਤੋਂ ਵੱਧ 1,513 ਚੀਨੀ

ਚੰਡੀਗੜ੍ਹ 25 ਨਵੰਬਰ 2021: ਨੇਪਾਲ ਸਰਕਾਰ ਦੁਆਰਾ ਪਿਛਲੇ 8 ਸਾਲਾਂ ਵਿਚ ਆਪਣੇ ਦੇਸ਼ ਤੋਂ 3,130 ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਦੀ ਖ਼ਬਰ ਸਾਮਣੇ ਆਈ ਹੈ ਇਨ੍ਹਾਂ ਨਾਗਰਿਕਾਂ ਵਿਚ ਜ਼ਿਆਦਾਤਰ ਚੀਨ ਨਾਲ ਸੰਬੰਧਿਤ ਹਨ।ਸੂਤਰਾਂ ਦੇ ਹਵਾਲੇ ਤੋਂ ਮਿਲੀ ਖ਼ਬਰ ਅਨੁਸਾਰ ਵਿਦੇਸ਼ੀ ਨਾਗਰਿਕ ਅਲੱਗ-ਅਲੱਗ ਦੇਸ਼ਾਂ ਤੋਂ ਨੇਪਾਲ ਆਏ ਸਨ ,ਇਨ੍ਹਾਂ ਵਿਚੋਂ ਜ਼ਿਆਦਾਤਰ ਨਾਗਰਿਕ ਗੈਰ ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਸਨ। ਨੇਪਾਲ ਸਰਕਾਰ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਡਿਪੋਰਟ ਲੋਕਾਂ ਵਿਚ ਚੀਨੀ ਨਾਗਰਿਕ ਦੀ ਗਿਣਤੀ 1,513 ਹੈ ਜਦਕਿ 214 ਨਾਗਰਿਕ ਅਮਰੀਕਾ ਦੇ ਸਨ

ਇਸਦੇ ਨਾਲ – ਨਾਲ 118 ਬੰਗਲਾਦੇਸ਼ੀ ਨਾਗਰਿਕਾਂ, 104 ਨਾਗਰਿਕ ਬ੍ਰਿਟਿਸ਼ ਦੇ ਅਤੇ 74 ਪਾਕਿਸਤਾਨੀ ਨਾਗਰਿਕਾਂ ਨੂੰ ਡਿਪੋਰਟ ਕਰ ਦਿੱਤਾ ਗਿਆ । ਸੀ। ਉਹਨਾਂ ਨੇ ਦੱਸਿਆ ਕਿ ਇਨ੍ਹਾਂ ਨਾਗਰਿਕਾਂ ਵਿਚੋਂ ਕੁੱਝ ਵਿਦੇਸ਼ੀਆਂ ਕਈ ਅਪਰਾਧਾਂ ਵਿਚ ਸ਼ਾਮਲ ਹੋਣ ਕਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਨੇਪਾਲ ਸਰਕਾਰ ਦੀ ਵੀਜ਼ਾ ਦੁਆਰਾ ਨਿਰਧਾਰਤ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।