July 7, 2024 10:53 am
Rajiv Kumar

Nepal: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇਪਾਲ ਚੋਣ ਕਮਿਸ਼ਨ ਦੇ ਵਫ਼ਦ ਦੀ ਕਰਨਗੇ ਅਗਵਾਈ

ਚੰਡੀਗੜ੍ਹ 17 ਨਵੰਬਰ 2022: ਨੇਪਾਲ ਨੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਭਾਰਤ ਦੇ ਤਜ਼ਰਬੇ ਦਾ ਫਾਇਦਾ ਉਠਾਉਣ ਦਾ ਫੈਸਲਾ ਕੀਤਾ ਹੈ। ਨੇਪਾਲ ਦੇ ਚੋਣ ਕਮਿਸ਼ਨ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ (ajiv Kumar) ਨੂੰ ਆਪਣੇ ਦੇਸ਼ ਵਿੱਚ ਪ੍ਰਤੀਨਿਧ ਸਦਨ ਅਤੇ ਸੂਬਾਈ ਅਸੈਂਬਲੀਆਂ ਦੀਆਂ ਆਗਾਮੀ ਚੋਣਾਂ ਵਿੱਚ ਇੱਕ ਅੰਤਰਰਾਸ਼ਟਰੀ ਨਿਗਰਾਨ ਦੀ ਭੂਮਿਕਾ ਨਿਭਾਉਣ ਲਈ ਸੱਦਾ ਦਿੱਤਾ ਹੈ।

ਜਿਕਰਯੋਗ ਹੈ ਕਿ ਨੇਪਾਲ ਵਿੱਚ ਸੰਘੀ ਸੰਸਦ ਦੀਆਂ 275 ਸੀਟਾਂ ਅਤੇ ਸੱਤ ਸੂਬਾਈ ਅਸੈਂਬਲੀਆਂ ਦੀਆਂ 550 ਸੀਟਾਂ ਲਈ 20 ਨਵੰਬਰ ਨੂੰ ਚੋਣਾਂ ਹੋਣੀਆਂ ਹਨ। ਭਾਰਤੀ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਰਾਜੀਵ ਕੁਮਾਰ (Rajiv Kumar) ਨੇਪਾਲ ਵਿੱਚ ਰਾਜ ਮਹਿਮਾਨ ਵਜੋਂ 18 ਤੋਂ 22 ਨਵੰਬਰ ਤੱਕ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੇ ਇੱਕ ਵਫ਼ਦ ਦੀ ਅਗਵਾਈ ਕਰਨਗੇ।

ਸੀਈਸੀ ਕਾਠਮੰਡੂ ਅਤੇ ਆਸਪਾਸ ਦੇ ਖੇਤਰਾਂ ਵਿੱਚ ਪੋਲਿੰਗ ਬੂਥਾਂ ਦਾ ਦੌਰਾ ਕਰਨਗੇ | ਇਸ ਦੌਰਾਨ ਕੁਮਾਰ ਕਾਠਮੰਡੂ ਅਤੇ ਆਸਪਾਸ ਦੇ ਖੇਤਰਾਂ ਵਿੱਚ ਪੋਲਿੰਗ ਬੂਥਾਂ ਦਾ ਦੌਰਾ ਵੀ ਕਰਨਗੇ। ਕਮਿਸ਼ਨ ਨੇ ਨੋਟ ਕੀਤਾ ਕਿ ਈਸੀਆਈ ਕੋਲ ਇੱਕ ਅੰਤਰਰਾਸ਼ਟਰੀ ਚੋਣ ਵਿਜ਼ਿਟਰ ਪ੍ਰੋਗਰਾਮ ਵੀ ਹੈ ਜਿੱਥੇ ਹੋਰ ਚੋਣ ਪ੍ਰਬੰਧਨ ਸੰਸਥਾਵਾਂ ਦੇ ਮੈਂਬਰਾਂ ਨੂੰ ਸਮੇਂ-ਸਮੇਂ ‘ਤੇ ਹੋਣ ਵਾਲੀਆਂ ਆਮ ਅਤੇ ਵਿਧਾਨ ਸਭਾ ਚੋਣਾਂ ਦਾ ਤਜਰਬਾ ਹਾਸਲ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।

ਨੇਪਾਲ ਦੇ ਚੋਣ ਕਮਿਸ਼ਨ ਨੇ ਨੋਟ ਕੀਤਾ ਕਿ ਭਾਰਤ ਦਾ ਚੋਣ ਕਮਿਸ਼ਨ ਹੋਰ ਚੋਣ ਪ੍ਰਬੰਧਨ ਸੰਸਥਾਵਾਂ (ਈਐਮਬੀ) ਅਤੇ ਸਬੰਧਤ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਐਸੋਸੀਏਸ਼ਨਾਂ ਨਾਲ ਦੁਵੱਲੇ ਅਤੇ ਬਹੁਪੱਖੀ ਸਲਾਹ-ਮਸ਼ਵਰੇ ਰਾਹੀਂ ਦੁਨੀਆ ਭਰ ਵਿੱਚ ਲੋਕਤੰਤਰ ਦੇ ਉਦੇਸ਼ ਨੂੰ ਅੱਗੇ ਵਧਾਉਣ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ।