July 7, 2024 5:15 pm
Manoj Pandey

ਨੇਪਾਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੂੰ ਮਾਨਦ ਜਨਰਲ ਦੀ ਉਪਾਧੀ ਨਾਲ ਕਰੇਗਾ ਸਨਮਾਨਿਤ

ਚੰਡੀਗੜ੍ਹ 22 ਜੂਨ 2022: ਭਾਰਤੀ ਸੈਨਾ ਮੁਖੀ ਜਨਰਲ ਮਨੋਜ ਪਾਂਡੇ (Manoj Pandey) ਅਗਸਤ ਵਿੱਚ ਨੇਪਾਲ ਦਾ ਦੌਰਾ ਕਰਨਗੇ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਇਸ ਦੌਰਾਨ ਉਨ੍ਹਾਂ ਨੂੰ ਨੇਪਾਲੀ ਫੌਜ ਦੇ ਮਾਨਦ ਜਨਰਲ ਦੀ ਉਪਾਧੀ ਪ੍ਰਦਾਨ ਕਰਨਗੇ।

ਪ੍ਰਸਤਾਵਿਤ ਦੌਰੇ ਦੀਆਂ ਤਾਰੀਖ਼ ਅਤੇ ਵਿਸਤ੍ਰਿਤ ਯਾਤਰਾ ਪ੍ਰੋਗਰਾਮ ਅਜੇ ਨਹੀਂ ਦਿੱਤਾ ਗਿਆ ਹੈ। ਨੇਪਾਲੀ ਫੌਜ ਦੇ ਸੂਤਰਾਂ ਨੇ ਕਿਹਾ ਕਿ ਇਹ ਦੌਰਾ ਹੋਣਾ ਹੈ, ਪਰ ਵਿਦੇਸ਼ ਮੰਤਰਾਲੇ ਤੋਂ ਅਧਿਕਾਰਤ ਸੂਚਨਾ ਮਿਲਣ ਤੱਕ ਉਹ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ।