July 2, 2024 7:10 pm

ਰੂਸ ਤੇ ਯੂਕਰੇਨ ਵਿਚਾਲੇ ਚੱਲਦੇ ਯੁੱਧ ਨੂੰ ਰੋਕਣ ਲਈ ਬੇਲਾਰੂਸ ‘ਚ ਗੱਲਬਾਤ ਹੋਈ ਸ਼ੁਰੂ

ਇੰਟਰਨੈਸ਼ਨਲ ਡੈਸਕ 28 ਫਰਵਰੀ 2022 : ਰੂਸ ਅਤੇ ਯੂਕਰੇਨ (Russia and Ukraine0 ਵਿਚਾਲੇ ਜੰਗ ਰੁਕੇਗੀ ਜਾਂ ਨਹੀਂ, ਇਸ ਦਾ ਫੈਸਲਾ ਅੱਜ ਹੋ ਸਕਦਾ ਹੈ। ਬੇਲਾਰੂਸ (Belarus) ‘ਚ ਰੂਸ-ਯੂਕਰੇਨ (Russia and Ukraine)  ਗੱਲਬਾਤ ਸ਼ੁਰੂ ਹੋ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦਾ ਕਹਿਣਾ ਹੈ ਕਿ ਰੂਸ ਨਾਲ ਗੱਲਬਾਤ ਦਾ ਮੁੱਖ ਟੀਚਾ ਤੁਰੰਤ ਜੰਗਬੰਦੀ ਅਤੇ ਰੂਸੀ ਫੌਜਾਂ ਦੀ ਵਾਪਸੀ ਹੈ। ਮੁਲਾਕਾਤ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਆਪਣੇ ਟਵਿਟਰ ਹੈਂਡਲ ਤੋਂ ਕੁਝ ਟਵੀਟ ਵੀ ਕੀਤੇ ਹਨ। ਇਸ ‘ਚ ਰੂਸੀ ਸੈਨਿਕਾਂ ਨੂੰ ਅਪੀਲ ਕੀਤੀ ਗਈ ਹੈ। ਇਹ ਲਿਖਿਆ ਹੈ ਕਿ ਆਪਣੀ ਜਾਨ ਬਚਾ ਕੇ ਜਾਓ। ਰੂਸ ਨੇ ਕਿਹਾ, ਯੂਰਪੀ ਦੇਸ਼ਾਂ ਤੋਂ ਰਾਜਦੂਤਾਂ ਨੂੰ ਬੁਲਾਉਣ ‘ਤੇ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਅੱਗੇ ਲਿਖਿਆ ਹੈ ਕਿ ਜਦੋਂ ਮੈਂ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਰਿਹਾ ਸੀ ਤਾਂ ਮੈਂ ਕਿਹਾ ਸੀ ਕਿ ਅਸੀਂ ਸਾਰੇ ਰਾਸ਼ਟਰਪਤੀ ਬਣਾਂਗੇ ਕਿਉਂਕਿ ਦੇਸ਼ ਪ੍ਰਤੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਬੇਲਾਰੂਸ (Belarus ) ਤੋਂ ਵਿਦੇਸ਼ ਮੰਤਰਾਲੇ ਨੇ ਇੱਕ ਫੋਟੋ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਰੂਸ-ਯੂਕਰੇਨ (Russia and Ukraine) ਦੀ ਬੈਠਕ ਲਈ ਮੰਚ ਤਿਆਰ ਕਰ ਲਿਆ ਗਿਆ ਹੈ। ਹੁਣ ਸਿਰਫ਼ ਦੋਵਾਂ ਦੇਸ਼ਾਂ ਦੇ ਵਫ਼ਦ ਦੀ ਉਡੀਕ ਹੈ।

ਯੂਕਰੇਨ ਲਈ ਬੇਲਾਰੂਸ ‘ਤੇ ਭਰੋਸਾ ਕਰਨਾ ਮੁਸ਼ਕਲ
ਹਾਲਾਂਕਿ, ਯੂਕਰੇਨ ਲਈ ਬੇਲਾਰੂਸ ‘ਤੇ ਭਰੋਸਾ ਕਰਨਾ ਇੰਨਾ ਆਸਾਨ ਨਹੀਂ ਹੈ। ਅਸਲ ਵਿੱਚ ਬੇਲਾਰੂਸ (Belarus ) ਇਸ ਜੰਗ ਵਿੱਚ ਰੂਸ ਦੇ ਪੱਖ ਵਿੱਚ ਰਿਹਾ ਹੈ। ਬੇਲਾਰੂਸ ਯੂਕਰੇਨ ‘ਤੇ ਹਮਲਾ ਕਰਨ ‘ਚ ਰੂਸ ਦਾ ਸਮਰਥਨ ਕਰ ਸਕਦਾ ਹੈ। ਹੁਣ ਤੱਕ ਬੇਲਾਰੂਸ ਲੜਾਈ ਵਿੱਚ ਸਿੱਧੇ ਤੌਰ ‘ਤੇ ਸਾਹਮਣੇ ਨਹੀਂ ਆਇਆ ਸੀ। ਪਰ ਅੱਜ ਸਵੇਰੇ ਯੂਕਰੇਨ ਦੇ ਜ਼ਾਇਟੋਮਿਰ ਹਵਾਈ ਅੱਡੇ ‘ਤੇ ਰੂਸ ਵੱਲੋਂ ਕੀਤੇ ਗਏ ਹਮਲੇ ‘ਚ ਇਸਕੰਦਰ ਮਿਜ਼ਾਈਲ ਦੀ ਵਰਤੋਂ ਕੀਤੀ ਗਈ। ਇਹ ਹਵਾਈ ਹਮਲਾ ਬੇਲਾਰੂਸ ਨੇ ਸ਼ੁਰੂ ਕੀਤਾ ਸੀ। ਬੇਲਾਰੂਸ (Belarus ) ਨੇ ਕਿਹਾ ਸੀ ਕਿ ਉਹ ਰੂਸ ਨੂੰ ਹਵਾਈ ਹਮਲਿਆਂ ਲਈ ਆਪਣੇ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ, ਇਸ ਤੱਥ ਦੇ ਬਾਵਜੂਦ ਕਿ ਜ਼ਾਇਟੋਮੀਰ ਵਿੱਚ ਹਮਲੇ ਵਿੱਚ ਇੱਕ ਪੁਰਾਣੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਸੀ।