Site icon TheUnmute.com

ਕਿੰਗ ਚਾਰਲਸ ਦੀ ਸੁਰੱਖਿਆ ‘ਚ ਕੁਤਾਹੀ, ਪੁਲਿਸ ਵਲੋਂ ਇਕ ਵਿਅਕਤੀ ਗ੍ਰਿਫਤਾਰ

King Charles

ਚੰਡੀਗੜ੍ਹ 09 ਨਵੰਬਰ 2022: ਕਿੰਗ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਕੈਮਿਲਾ ‘ਤੇ ਆਂਡਾ ਸੁੱਟਣ ਤੋਂ ਬਾਅਦ ਬੁੱਧਵਾਰ ਨੂੰ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ।ਇਕ ਵਿਅਕਤੀ ਵਲੋਂ ਯਾਰਕ ਵਿੱਚ ਇੱਕ ਪਰੰਪਰਾਗਤ ਸਮਾਗਮ ਵਿੱਚ ਪਹੁੰਚੇ ਬ੍ਰਿਟਿਸ਼ ਬਾਦਸ਼ਾਹ ਅਤੇ ਉਸਦੀ ਪਤਨੀ ਉੱਤੇ ਇੱਕ ਆਂਡਾ ਸੁੱਟਿਆ ਗਿਆ। ਦੋਵੇਂ ਇਸ ਘਟਨਾ ਤੋਂ ਬੇਫਿਕਰ ਨਜ਼ਰ ਆਏ।

ਇਸ ਦੌਰਾਨ ਪੁਲਿਸ ਅਧਿਕਾਰੀ ਨੇ ਨਾਅਰੇਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਆਪਣੀ ਮਾਂ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਸਤੰਬਰ ਵਿੱਚ ਗੱਦੀ ‘ਤੇ ਬੈਠਣ ਵਾਲੇ ਚਾਰਲਸ ਇਸ ਸਮੇਂ ਉੱਤਰੀ ਇੰਗਲੈਂਡ ਦੇ ਦੋ ਦਿਨਾਂ ਦੌਰੇ ‘ਤੇ ਹਨ।

Exit mobile version