Site icon TheUnmute.com

NEET UG 2025: ਨੀਟ UG 2025 ਦੇ ਐਂਟਰੈਂਸ ਟੈਸਟ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਆਖਰੀ ਤਾਰੀਖ਼

NEET UG 2025

ਚੰਡੀਗੜ੍ਹ, 7 ਫਰਵਰੀ 2025: NEET UG 2025 online Registration: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅੱਜ ਤੋਂ ਨੈਸ਼ਨਲ ਐਲੀਜਿਬਿਲੀਟੀ ਕਮ ਐਂਟਰੈਂਸ ਟੈਸਟ ਅੰਡਰਗ੍ਰੈਜੁਏਟ (NEET) 2025 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਵੀਨਤਮ ਅਪਡੇਟ ਦੇ ਮੁਤਾਬਕ ਵਿਦਿਆਰਥੀ ਹੁਣ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਆਪਣਾ ਐਡਮਿਟ ਕਾਰਡ ਦੇਖ ਸਕਦੇ ਹਨ। ਉਮੀਦਵਾਰ NEET UG ਪ੍ਰੀਖਿਆ ਲਈ ਅਰਜ਼ੀ ਦੇ ਸਕਦੇ ਹਨ।

ਉਮੀਦਵਾਰਾਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਅਤੇ ਫਿਰ ਅਰਜ਼ੀ ਫਾਰਮ ਭਰਨਾ ਪਵੇਗਾ। ਯੋਗਤਾ ਦੇ ਮਾਪਦੰਡ ਪੂਰੇ ਕਰਨ ਵਾਲੇ ਉਮੀਦਵਾਰ ਅਰਜ਼ੀ ਫਾਰਮ ਭਰ ਸਕਣਗੇ।

ਜਾਰੀ ਕੀਤੇ ਗਏ ਸ਼ਡਿਊਲ ਦੇ ਮੁਤਾਬਕ ਰਜਿਸਟ੍ਰੇਸ਼ਨ ਪ੍ਰਕਿਰਿਆ ਅੱਜ ਯਾਨੀ 07 ਫਰਵਰੀ ਤੋਂ ਸ਼ੁਰੂ ਹੋ ਗਈ ਹੈ। ਉਮੀਦਵਾਰ 7 ਮਾਰਚ ਰਾਤ 11.50 ਵਜੇ ਤੱਕ ਆਨਲਾਈਨ ਅਰਜ਼ੀ ਫਾਰਮ ਭਰ ਸਕਦੇ ਹਨ ਅਤੇ ਜਮ੍ਹਾਂ ਕਰ ਸਕਦੇ ਹਨ। ਅਰਜ਼ੀ ਫੀਸ ਦੀ ਅਦਾਇਗੀ ਦੀ ਆਖਰੀ ਮਿਤੀ ਵੀ 7 ਮਾਰਚ ਨਿਰਧਾਰਤ ਕੀਤੀ ਗਈ ਹੈ। ਅਰਜ਼ੀ ਸੁਧਾਰ ਵਿੰਡੋ 9 ਤੋਂ 11 ਮਾਰਚ ਦੇ ਵਿਚਕਾਰ ਖੁੱਲ੍ਹੀ ਰਹੇਗੀ।

ਮੈਡੀਕਲ ਸੰਸਥਾਵਾਂ ਵਿੱਚ ਅੰਡਰਗ੍ਰੈਜੁਏਟ ਮੈਡੀਕਲ ਸਿੱਖਿਆ ਵਿੱਚ ਦਾਖਲੇ ਲਈ NEET UG 2025 ਦੀ ਪ੍ਰੀਖਿਆ 4 ਮਈ, 2025 ਨੂੰ ਲਈ ਜਾਵੇਗੀ। NTA 26 ਅਪ੍ਰੈਲ, 2025 ਨੂੰ NEET UG ਪ੍ਰੀਖਿਆ ਲਈ ਸ਼ਹਿਰ ਦੀ ਸੂਚਨਾ ਸਲਿੱਪ ਜਾਰੀ ਕਰੇਗਾ। ਰਜਿਸਟਰਡ ਉਮੀਦਵਾਰਾਂ ਦੇ ਐਡਮਿਟ ਕਾਰਡ 1 ਮਈ, 2025 ਨੂੰ ਉਪਲਬੱਧ ਕਰਵਾਏ ਜਾਣਗੇ।

Read More: NEET UG 2025 Exam : ਜਾਣੋ ਕਿਵੇਂ ਹੋਵੇਗੀ NEET-U.G. 2025 ਦੀ ਪ੍ਰੀਖਿਆ, ਲਿਆ ਗਿਆ ਅੰਤਿਮ ਫੈਸਲਾ

Exit mobile version