ਚੰਡੀਗੜ੍ਹ 06 ਮਈ, 2023: ਨੀਰਜ ਚੋਪੜਾ (Neeraj Chopra) ਨੇ ਦੋਹਾ ਡਾਇਮੰਡ ਲੀਗ ਮੀਟ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ 88.67 ਮੀਟਰ ਦੀ ਥਰੋਅ ਨਾਲ ਜਿੱਤ ਦਰਜ ਕੀਤੀ। ਭਾਰਤੀ ਅਥਲੀਟ ਨੇ ਆਪਣੇ ਪਹਿਲੇ ਹੀ ਥਰੋਅ ਵਿੱਚ ਸਰਵੋਤਮ ਅੰਕੜਾ ਹਾਸਲ ਕੀਤਾ। ਇਸ ਦੇ ਨਾਲ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ।
ਨੀਰਜ ਚੋਪੜਾ 88.67 ਮੀਟਰ ਥਰੋਅ ਨਾਲ ਪਹਿਲੇ, ਚੈੱਕ ਗਣਰਾਜ ਦੇ ਜੈਕਬ ਵਡਲੇਜਚ 88.63 ਮੀਟਰ ਥਰੋਅ ਨਾਲ ਦੂਜੇ ਜਦਕਿ ਗ੍ਰੇਨਾਡਾ ਦੇ ਐਂਡਰਸਨ ਪੀਟਰਸ 85.88 ਮੀਟਰ ਥਰੋਅ ਨਾਲ ਤੀਜੇ ਸਥਾਨ ‘ਤੇ ਰਹੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਹਾ ‘ਚ ਖੇਡੀ ਗਈ ਵਾਂਡਾ ਡਾਇਮੰਡ ਲੀਗ ‘ਚ ਸੋਨ ਤਮਗਾ ਜਿੱਤਣ ‘ਤੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੀ ਤਾਰੀਫ ਕੀਤੀ ਹੈ। ਸ਼ਨੀਵਾਰ ਨੂੰ ਉਨ੍ਹਾਂ ਨੇ ਟਵੀਟ ਕੀਤਾ ਅਤੇ ਓਲੰਪਿਕ ਸੋਨ ਤਮਗਾ ਜੇਤੂ ਦੀ ਤਾਰੀਫ ‘ਚ ਕੁਝ ਸ਼ਬਦ ਲਿਖੇ। ਨੀਰਜ ਨੇ ਇਸ ਈਵੈਂਟ ਵਿੱਚ ਪਹਿਲੀ ਕੋਸ਼ਿਸ਼ ਵਿੱਚ 88.67 ਮੀਟਰ ਦੀ ਥਰੋਅ ਨਾਲ ਸੋਨ ਤਮਗਾ ਜਿੱਤਿਆ ਹੈ। ਪੀਐਮ ਨੇ ਲਿਖਿਆ- ਸਾਲ ਦਾ ਪਹਿਲਾ ਇਵੈਂਟ ਅਤੇ ਪਹਿਲਾ ਸਥਾਨ! ਨੀਰਜ ਚੋਪੜਾ ਦੋਹਾ ਡਾਇਮੰਡ ਲੀਗ ਵਿੱਚ 88.67 ਮੀਟਰ ਦੇ ਵਿਸ਼ਵ ਪ੍ਰਮੁੱਖ ਥਰੋਅ ਨਾਲ ਚਮਕਿਆ। ਉਨ੍ਹਾਂ ਨੂੰ ਵਧਾਈਆਂ! ਅਗਲੇਰੇ ਯਤਨਾਂ ਲਈ ਸ਼ੁਭਕਾਮਨਾਵਾਂ।