Neeraj Chopra

ਨੀਰਜ ਚੋਪੜਾ ਰਾਸ਼ਟਰਮੰਡਲ ਖੇਡਾਂ ‘ਚ 37 ਮੈਂਬਰੀ ਟੀਮ ਦੀ ਕਰਨਗੇ ਅਗਵਾਈ

ਚੰਡੀਗੜ੍ਹ 16 ਜੂਨ 2022: ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਬਰਮਿੰਘਮ ‘ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ‘ਚ 37 ਮੈਂਬਰੀ ਟੀਮ ਦੀ ਅਗਵਾਈ ਕਰਨਗੇ । ਇਹ ਜਾਣਕਾਰੀ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (AFI) ਨੇ ਵੀਰਵਾਰ ਨੂੰ ਦਿੱਤੀ ਹੈ । ਏਐਫਆਈ ਦੀ ਚੋਣ ਕਮੇਟੀ ਵੱਲੋਂ ਚੁਣੀ ਗਈ 37 ਮੈਂਬਰੀ ਟੀਮ ਵਿੱਚ ਸਟਾਰ ਦੌੜਾਕ ਹਿਮਾ ਦਾਸ ਅਤੇ ਦੁਤੀ ਚੰਦ ਸਮੇਤ 18 ਮਹਿਲਾ ਖਿਡਾਰਨਾਂ ਹਨ।

ਇਸਦੇ ਨਾਲ ਹੀ ਚੋਣਕਾਰਾਂ ਨੇ ਪੁਰਸ਼ਾਂ ਦੀ 4×400 ਮੀਟਰ ਰਿਲੇਅ ਟੀਮ ਵੀ ਚੁਣੀ ਹੈ। ਅਵਿਨਾਸ਼ ਸਾਬਲੇ, ਜਿਸ ਨੇ ਹਾਲ ਹੀ ਵਿੱਚ ਅੱਠਵੀਂ ਵਾਰ ਆਪਣਾ 3000 ਮੀਟਰ ਸਟੀਪਲਚੇਜ਼ ਰਾਸ਼ਟਰੀ ਰਿਕਾਰਡ ਤੋੜਿਆ ਅਤੇ ਪਿਛਲੇ ਮਹੀਨੇ ਦੋ ਵਾਰ ਆਪਣਾ 100 ਮੀਟਰ ਰਾਸ਼ਟਰੀ ਰਿਕਾਰਡ ਤੋੜਨ ਵਾਲੀ ਜੋਤੀ ਯਾਰਾਜੀ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ। ਐਸ਼ਵਰਿਆ ਬਾਬੂ, ਜਿਸ ਨੇ ਚੇਨਈ ਵਿੱਚ ਹਾਲ ਹੀ ਵਿੱਚ ਰਾਸ਼ਟਰੀ ਅੰਤਰ-ਰਾਜੀ ਚੈਂਪੀਅਨਸ਼ਿਪ ਵਿੱਚ 14.14 ਮੀਟਰ ਦੀ ਕੋਸ਼ਿਸ਼ ਨਾਲ ਤੀਹਰੀ ਛਾਲ ਵਿੱਚ ਆਪਣਾ ਹੀ ਰਿਕਾਰਡ ਤੋੜਿਆ, ਉਹ ਵੀ ਟੀਮ ਦਾ ਹਿੱਸਾ ਹੈ।

Scroll to Top