Site icon TheUnmute.com

ਨੀਰਜ ਚੋਪੜਾ ਦਾ ਪਟਿਆਲਾ ਪੁੱਜਣ ‘ਤੇ ਕੀਤਾ ਗਿਆ ਸ਼ਾਨਦਾਰ ਸਵਾਗਤ

ਚੰਡੀਗੜ੍ਹ 18 ਨਵੰਬਰ 2021 : ਟੋਕੀਓ ਓਲੰਪਿਕ ‘ਚ ਦੇਸ਼ ਦੇ ਲਈ ਸੋਨੇ ਦਾ ਮੈਡਲ ਜਿੱਤਣ ਵਾਲੇ ਅਤੇ ਮੇਜਰ ਧਿਆਨ ਚੰਦ ਖੇਡ ਰਤਨ ਨਾਲ ਸਨਮਾਨਿਤ ਭਾਰਤ ਦੇ  ਜੈਵਲਿਨ ਥਰੋਅ ਦੇ ਖਿਡਾਰੀ ਨੀਰਜ ਚੋਪੜਾ ਦਾ ਅੱਜ ਪਟਿਆਲਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਖੇਡ ਇੰਸਟੀਚਿਊਟ ਦੇ ਵਿੱਚ ਪੁੱਜਣ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ  ਇਸ ਮੌਕੇ ਭਾਰੀ ਗਿਣਤੀ ਵਿਚ ਖੇਡ ਦੇ ਖੇਤਰ ਨਾਲ ਜੁੜੀਆਂ ਹੋਰ ਹਸਤੀਆਂ ਨੇ ਵੀ ਸ਼ਮੂਲੀਅਤ ਕੀਤੀ ਜਿਨ੍ਹਾਂ ਦੇ ਵਿੱਚ ਕਮਲਜੀਤ ਕੌਰ ਵੀ ਸ਼ਾਮਿਲ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨੀਰਜ ਚੋਪੜਾ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿਚ ਸੱਟ ਅਤੇ ਕੋਰੋਨਾ ਦੇ ਨਾਲ ਜੂਝਦਿਆਂ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਆਪਣੇ ਦੇਸ਼ ਦੇ ਲਈ ਸੋਨੇ ਦਾ ਤਮਗਾ  ਜਿੱਤਿਆ ਉਨ੍ਹਾਂ ਕਿਹਾ ਕਿ ਇਕ ਖਿਡਾਰੀ ਦੇ ਲਈ ਉਸ ਦੇ ਸਰੀਰ ਨੂੰ ਲੱਗੀ ਸੱਟ ਸਭ ਤੋਂ ਵੱਧ ਨੁਕਸਾਨਦੇਹ ਹੁੰਦੀ ਹੈ ਅਤੇ ਖ਼ੁਦ ਉਹ ਇਸ ਦੌਰ ਵਿਚੋਂ ਗੁਜ਼ਰੇ ਹਨ ਪਰ ਉਨ੍ਹਾਂ ਕਿਹਾ ਕਿ ਜੇਕਰ  ਅਸੀਂ ਮਿਹਨਤ ਕਰਦੇ ਹਾਂ ਤਾਂ ਪਰਮਾਤਮਾ ਤੁਹਾਨੂੰ ਉਸ ਦਾ ਇਨਾਮ ਜ਼ਰੂਰ ਦਿੰਦਾ ਹੈ ਮੈਂ ਦਸ ਸਾਲਾਂ ਤੋਂ ਲਗਾਤਾਰ ਆਪਣੀ ਖੇਡ ਵਿੱਚ ਪ੍ਰੈਕਟਿਸ ਕਰ ਰਿਹਾ ਹਾਂ ਅਤੇ ਮਿਹਨਤ ਅਤੇ ਆਪਣੇ ਕੋਚ ਸਹਿਬਾਨ ਦੀ ਬਦੌਲਤ ਮੈਂ  ਇਹ ਮੈਡਲ ਜਿੱਤ ਸਕਿਆ ਉਨ੍ਹਾਂ ਕਿਹਾ ਕਿ ਆਉਣ ਵਾਲੀ ਵਿਸ਼ਵ ਪ੍ਰਤੀਯੋਗਤਾ ਦੇ ਵਿਚ ਅਤੇ ਅਗਾਮੀ ਓਲੰਪਿਕ ਦੇ ਵਿਚ ਉਹ ਆਪਣਾ ਵਧੀਆ ਪ੍ਰਦਰਸ਼ਨ ਕਰਨਗੇ,

Exit mobile version