July 4, 2024 10:59 pm
Neeraj Chopra

ਨੀਰਜ ਚੋਪੜਾ ਲੌਰੀਅਸ ਵਰਲਡ ਬ੍ਰੇਕਥਰੂ ਆਫ ਦਿ ਈਅਰ ਅਵਾਰਡ ਲਈ ਨਾਮਜ਼ਦ

ਚੰਡੀਗੜ੍ਹ 02 ਫਰਵਰੀ 2022: ਓਲੰਪਿਕ ਐਥਲੈਟਿਕਸ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਨੂੰ 2022 ਦੇ ਲੌਰੀਅਸ ਵਰਲਡ ਬ੍ਰੇਕਥਰੂ ਆਫ ਦਿ ਈਅਰ ਅਵਾਰਡ (2022 Laureus World Breakthrough of the Year Award) ਲਈ 6 ਨਾਮਜ਼ਦ ਵਿਅਕਤੀਆਂ ‘ਚੋਂ 1 ਵਜੋਂ ਚੁਣਿਆ ਗਿਆ ਹੈ। ਹੋਰ ਨਾਮਜ਼ਦ ਵਿਅਕਤੀਆਂ ਵਿੱਚ ਐਮਾ ਰਾਦੁਕਾਨੂ, ਡੈਨੀਲ ਮੇਦਵੇਦੇਵ, ਪੇਡਰੀ, ਯੂਲੀਮਾਰ ਰੋਜਸ, ਏਰਿਅਨ ਟਿਟਮਸ ਸ਼ਾਮਲ ਹਨ।

ਓਲੰਪਿਕ ‘ਚ ਜੈਵਲਿਨ ਥਰੋਅ ‘ਚ ਦੇਸ਼ ਨੂੰ ਸੋਨ ਤਮਗਾ ਦਿਵਾਉਣ ਵਾਲਾ ਨੀਰਜ ਚੋਪੜਾ ਹਰਿਆਣਾ ਦੇ ਪਾਣੀਪਤ ਜ਼ਿਲੇ ਦੇ ਪਿੰਡ ਖੰਡਾਰਾ ਦਾ ਰਹਿਣ ਵਾਲਾ ਹੈ। ਜੋ ਕਿ ਪਾਣੀਪਤ ਸ਼ਹਿਰ ਤੋਂ ਕੁਝ ਹੀ ਕਿਲੋਮੀਟਰ ਦੂਰ ਹੈ। ਨੀਰਜ ਨੇ ਪਾਣੀਪਤ ਦੇ ਸ਼ਿਵਾਜੀ ਸਟੇਡੀਅਮ ‘ਚ ਜੈਵਲਿਨ ਸੁੱਟਣਾ ਸ਼ੁਰੂ ਕਰ ਦਿੱਤਾ।ਉਨ੍ਹਾਂ ਦੇ ਸਨਮਾਨ ਵਿੱਚ 14 ਅਗਸਤ ਨੂੰ ਪਾਣੀਪਤ ਡਾਕਘਰ ਵਿੱਚ ਗੋਲਡਨ ਲੈਟਰ ਬਾਕਸ ਲਾਂਚ ਕੀਤਾ ਗਿਆ ਸੀ।

ਜਿੱਥੇ ਨੀਰਜ ਦੇ ਮੈਡਲ ਲਿਆਉਣ ‘ਤੇ ਦੇਸ਼ ਦਾ ਨਾਂਅ ਦੁਨੀਆ ‘ਚ ਰੋਸ਼ਨ ਕੀਤਾ ਗਿਆ, ਉੱਥੇ ਹੀ ਦੇਸ਼ ਦੇ ਲੋਕ ਨੀਰਜ ਦੇ ਸਨਮਾਨ ‘ਚ ਕੁਝ ਨਾ ਕੁਝ ਕਰ ਰਹੇ ਸਨ। ਸਾਰਿਆਂ ਨੇ ਆਪਣੇ-ਆਪਣੇ ਅੰਦਾਜ਼ ‘ਚ ਨੀਰਜ ਦਾ ਸਨਮਾਨ ਕੀਤਾ। ਇਸੇ ਕੜੀ ਵਿੱਚ ਡਾਕ ਵਿਭਾਗ ਨੇ ਨੀਰਜ ਦੇ ਸਨਮਾਨ ਵਿੱਚ ਇੱਕ ਸੁਨਹਿਰੀ ਲੈਟਰ ਬਾਕਸ ਵੀ ਬਣਾਇਆ ਸੀ। ਨੀਰਜ ਦੇ ਪਿੰਡ ਵਿੱਚ ਇੱਕ ਸੁਨਹਿਰੀ ਲੈਟਰ ਬਾਕਸ ਵੀ ਲਗਾਇਆ ਗਿਆ ਹੈ। ਲੈਟਰ ਬਾਕਸ ‘ਤੇ ਉਸ ਦਾ ਨਾਂ ਵੀ ਲਿਖਿਆ ਹੋਇਆ ਹੈ।