July 2, 2024 6:22 pm
ਨੀਰਜ ਚੋਪੜਾ

ਨੀਰਜ ਚੋਪੜਾ ਨੇ 89.30 ਮੀਟਰ ਦਾ ਥਰੋਅ ਨਾਲ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ

ਨਵੀਂ ਦਿੱਲੀ 15 ਜੂਨ 2022: ਭਾਰਤ ਲਈ ਓਲੰਪਿਕਸ ਵਿਚ ਸੋਨ ਤਗ਼ਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਜੈਵਲਿਨ ਥਰੋਅ ‘ਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ। ਨੀਰਜ ਨੇ ਫਿਨਲੈਂਡ ‘ਚ ਪਾਵੋ ਨੂਰਮੀ ਖੇਡਾਂ ਵਿੱਚ 89.30 ਮੀਟਰ ਥਰੋਅ ਕਰਕੇ ਆਪਣਾ ਹੀ ਰਿਕਾਰਡ ਤੋੜ੍ਹਿਆ ਅਤੇ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਿਹਾ।

ਨੀਰਜ ਚੋਪੜਾ
ਪਾਵੋ ਨੂਰਮੀ ਖੇਡਾਂ ਫਿਨਲੈਂਡ ਵਿੱਚ ਚੋਟੀ ਦੇ ਟ੍ਰੈਕ ਅਤੇ ਫੀਲਡ ਮੁਕਾਬਲਿਆਂ ‘ਚੋਂ ਇੱਕ ਹੈ। ਇਸ ਮੁਕਾਬਲੇ ‘ਚ ਓਲੀਵਰ ਹੈਲੈਂਡਰ ਨੇ 89.93 ਮੀਟਰ ਦਾ ਥਰੋਅ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਤੋਂ ਬਾਅਦ ਨੀਰਜ ਚੋਪੜਾ ਨੇ ਦੂਜਾ ਸਥਾਨ ਹਾਸਲ ਕੀਤਾ।