July 8, 2024 2:43 am
Corona

ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਟੀਕਾਕਰਨ ਨੂੰ ਮੁੜ ਲੀਹਾਂ ‘ਤੇ ਲਿਆਉਣ ਦੀ ਲੋੜ: ਮਨਸੁਖ ਮਾਂਡਵੀਆ

ਚੰਡੀਗੜ੍ਹ 20 ਅਕਤੂਬਰ 2022: ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ (Mansukh Mandaviya) ਨੇ ਟੀਕਾਕਰਨ ਨੂੰ ਲੈ ਕੇ ਵੀਰਵਾਰ ਨੂੰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ (Corona) ਵਾਇਰਸ ਮਹਾਂਮਾਰੀ ਕਾਰਨ ਰੁਟੀਨ ਟੀਕਾਕਰਨ ਪ੍ਰਭਾਵਿਤ ਹੋਇਆ ਹੈ। ਇਸ ਲਈ ਟੀਕਾਕਰਨ ਨੂੰ ਮੁੜ ਲੀਹਾਂ ‘ਤੇ ਲਿਆਉਣ ਦੀ ਲੋੜ ਹੈ।

ਪੁਣੇ ਵਿੱਚ ਵਿਕਾਸਸ਼ੀਲ ਦੇਸ਼ਾਂ ਦੇ ਵੈਕਸੀਨ ਮੈਨੂਫੈਕਚਰਰਜ਼ ਨੈੱਟਵਰਕ (ਡੀਸੀਵੀਐਮਐਨ) ਦੀ ਸਾਲਾਨਾ ਆਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਨੇ 9 ਮਹੀਨਿਆਂ ਵਿੱਚ ਕੋਰੋਨਾ (Corona) ਵੈਕਸੀਨ ਦੀਆਂ 100 ਕਰੋੜ ਖੁਰਾਕਾਂ ਅਤੇ 18 ਮਹੀਨਿਆਂ ਵਿੱਚ 200 ਕਰੋੜ ਖੁਰਾਕਾਂ ਦੀ ਪ੍ਰਾਪਤੀ ਹਾਸਲ ਕੀਤੀ ਸੀ। ਅੱਜ ਦੇਸ਼ ਦੀ ਲਗਭਗ 70 ਪ੍ਰਤੀਸ਼ਤ ਆਬਾਦੀ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਗਿਆ ਹੈ। ਭਾਰਤ ਵਿੱਚ ਦੇਸ਼ ਵਿਆਪੀ ਕੋਰੋਨਾ ਟੀਕਾਕਰਨ ਮੁਹਿੰਮ 16 ਜਨਵਰੀ 2021 ਨੂੰ ਸ਼ੁਰੂ ਹੋਈ ਸੀ।

ਮਾਂਡਵੀਆ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ, ਭਾਰਤ ਬਾਇਓਟੈਕ, ਬਾਇਓਲਾਜੀਕਲ-ਈ ਅਤੇ ਜ਼ਾਈਡਸ ਕੈਡਿਲਾ ਵਰਗੀਆਂ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਨੇ ਟੀਕਾਕਰਨ ਦੇ ਮੋਰਚੇ ‘ਤੇ ਹਰ ਕਦਮ ‘ਤੇ ਸਰਕਾਰ ਦੀ ਮਦਦ ਕੀਤੀ ਹੈ। ਮਾਂਡਵੀਆ ਨੇ ਕਿਹਾ ਕਿ ਭਾਰਤ ਜਲਦੀ ਹੀ ਮੈਡੀਕਲ ਟੂਰਿਜ਼ਮ ਦਾ ਗਲੋਬਲ ਹੱਬ ਬਣ ਜਾਵੇਗਾ।