Site icon TheUnmute.com

ਪੰਜਾਬ ਦੇ ਹੱਕਾਂ ਲਈ ਚੰਗੇ ਲੀਡਰ ਦੀ ਲੋੜ: ਵਿੱਤ ਮੰਤਰੀ ਨਿਰਮਲਾ ਸੀਤਾਰਮਨ

Nirmala Sitharaman

ਲੁਧਿਆਣਾ, 28 ਮਈ 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਲੁਧਿਆਣਾ ਦੇ ਹੋਟਲ ਹਯਾਤ ਰੀਜੈਂਸੀ ਵਿੱਚ ਕਾਰੋਬਾਰੀਆਂ ਨਾਲ ਬੈਠਕ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਚੰਗੇ ਲੀਡਰ ਦੀ ਲੋੜ ਹੈ। ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਅਜਿਹਾ ਆਗੂ ਹੈ ਜੋ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ।

ਉਨ੍ਹਾਂ (Nirmala Sitharaman) ਕਿਹਾ ਕਿ ਪੰਜਾਬ ਸਰਕਾਰ ਨੂੰ ਜਿਨ੍ਹਾਂ ਪੈਸ਼ਾ ਸਕੀਮ ਲਈ ਦਿੱਤਾ ਜਾਂਦਾ ਹੈ, ਉਸਦਾ 10 ਫੀਸਦੀ ਵੀ ਖਰਚ ਨਹੀਂ ਹੁੰਦਾ, ਫਿਰ ਆਖਦੇ ਹਨ ਕਿ ਮੋਦੀ ਸਰਕਾਰ ਪੈਸਾ ਨਹੀਂ ਦੇ ਰਹੀ।ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਮੋਦੀ ਸਰਕਾਰ ਵਿਕਾਸ ਲਈ ਪੈਸਾ ਨਹੀਂ ਦੇ ਰਹੀ ਪਰ ਉਹ ਤੁਹਾਨੂੰ ਮੂਰਖ ਬਣਾ ਰਹੀ ਹੈ, ਸੱਚਾਈ ਇਹ ਹੈ ਕਿ ਪੰਜਾਬ ਸਰਕਾਰ ਪੈਸੇ ਦੀ ਸਹੀ ਵਰਤੋਂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ, ਨਿਰਮਾਣ ਦਾ ਕੇਂਦਰ ਹੈ, ਪਰ ਅੱਜ ਪੰਜਾਬ ਦੀ ਕੀ ਹਾਲਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ।

Exit mobile version