July 7, 2024 6:29 am
ਜ਼ੇਲੇਨਸਕੀ

ਪਿਛਲੇ ਇੱਕ ਹਫ਼ਤੇ ‘ਚ 9000 ਦੇ ਕਰੀਬ ਰੂਸੀ ਸੈਨਿਕ ਮਾਰੇ ਗਏ ਹਨ: ਜ਼ੇਲੇਨਸਕੀ

ਚੰਡੀਗੜ੍ਹ 03 ਮਾਰਚ 2022: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਫੇਸਬੁੱਕ ‘ਤੇ ਇੱਕ ਵੀਡੀਓ ਪੋਸਟ ‘ਚ ਕਿਹਾ ਕਿ ਇੱਕ ਹਫ਼ਤੇ ‘ਚ 9,000 ਰੂਸੀ ਮਾਰੇ ਗਏ ਹਨ। ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ, ‘ਅਸੀਂ ਇਕੱਠੇ ਮਿਲ ਕੇ ਵੱਧ ਤੋਂ ਵੱਧ ਰੂਸੀ ਸੈਨਿਕਾਂ ਨੂੰ ਵਾਪਸ ਭਜਾ ਰਹੇ ਹਾਂ। ਮੈਂ ਤੁਹਾਡੀ ਸਿਹਤ ਦੀ ਕਾਮਨਾ ਕਰਦਾ ਹਾਂ।” ਉਨ੍ਹਾਂ ਨੇ ਕਿਹਾ, “ਅਸੀਂ ਉਹ ਦੇਸ਼ ਹਾਂ ਜਿਸਨੇ ਦੁਸ਼ਮਣ ਦੇ ਮਨਸੂਬਿਆਂ ਨੂੰ ਇੱਕ ਹਫ਼ਤੇ ‘ਚ ਤਬਾਹ ਕਰ ਦਿੱਤਾ। ਯੋਜਨਾਵਾਂ ਜੋ ਸਾਲਾਂ ਤੋਂ ਨਫ਼ਰਤ ਨਾਲ ਬਣਾਈਆਂ ਗਈਆਂ ਹਨ, ਸਾਡੇ ਦੇਸ਼ ਲਈ, ਸਾਡੇ ਲੋਕਾਂ ਲਈ, ਉਨ੍ਹਾਂ ਸਾਰਿਆਂ ਲਈ ਜਿਨ੍ਹਾਂ ‘ਚ ਦੋ ਚੀਜ਼ਾਂ ਸਾਂਝੀਆਂ ਹਨ: ਆਜ਼ਾਦੀ ਅਤੇ ਇੱਕ ਦਿਲ। ਅਸੀਂ ਉਨ੍ਹਾਂ ਨੂੰ ਰੋਕਿਆ ਅਤੇ ਹਰਾਇਆ।”

ਜ਼ੇਲੇਨਸਕੀ

ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ, “ਸਾਡੀ ਫੌਜ, ਸਾਡੀ ਸਰਹੱਦੀ ਸੁਰੱਖਿਆ, ਸਾਡੀ ਖੇਤਰੀ ਰੱਖਿਆ, ਇੱਥੋਂ ਤੱਕ ਕਿ ਆਮ ਕਿਸਾਨ ਵੀ ਹਰ ਰੋਜ਼ ਰੂਸੀ ਫੌਜ ਨਾਲ ਲੜ ਰਹੇ ਹਨ।” ਉਨ੍ਹਾਂ ਯੂਕਰੇਨੀਆਂ ਵੱਲੋਂ ਸੜਕਾਂ ਜਾਮ ਕਰਨ ਜਾਂ ਰੂਸੀ ਫ਼ੌਜ ਅਤੇ ਉਨ੍ਹਾਂ ਦੇ ਵਾਹਨਾਂ ਦੇ ਸਾਹਮਣੇ ਖੜ੍ਹੇ ਹੋਣ ਦੀ ਬਹਾਦਰੀ ਦੀ ਤਾਰੀਫ਼ ਕਰਦਿਆਂ ਕਿਹਾ, ”ਸੜਕਾਂ ਨੂੰ ਰੋਕ ਕੇ ਲੋਕ ਦੁਸ਼ਮਣ ਦੇ ਵਾਹਨਾਂ ਦੇ ਅੱਗੇ ਆ ਰਹੇ ਹਨ, ਇਹ ਬੇਹੱਦ ਖ਼ਤਰਨਾਕ ਹੈ, ਪਰ ਦਲੇਰ ਵਾਲਾ ਕੰਮ ਹੈ ।’ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਦੁਸ਼ਮਣ ਨੂੰ ਤੋੜਨ ਲਈ ਸਭ ਕੁਝ ਕਰ ਰਹੀ ਹੈ।