Site icon TheUnmute.com

ਫ਼ਰੀਦਕੋਟ ‘ਚ ਕਾਰ ਸਮੇਤ ਨਹਿਰ ‘ਚ ਡਿੱਗੇ ਨੌਜਵਾਨਾਂ ਦੀ NDRF ਟੀਮਾਂ ਵਲੋਂ ਭਾਲ ਲਗਾਤਾਰ ਜਾਰੀ

Faridkot

ਫ਼ਰੀਦਕੋਟ, 15 ਅਪ੍ਰੈਲ 2023: ਬੀਤੇ ਕੱਲ੍ਹ ਦੋਸਤ ਦਾ ਜਨਮ ਦਿਨ ਮਨਾਉਣ ਲਈ ਫ਼ਰੀਦਕੋਟ (Faridkot) ਆਏ 5 ਨੌਜਵਾਨਾਂ ਵਿਚੋਂ ਤਿੰਨ ਨੌਜਵਾਨ ਜੋ ਕਾਰ ਸਮੇਤ ਸਰਹੰਦ ਫੀਡਰ ਨਹਿਰ ਵਿੱਚ ਡਿੱਗ ਗਏ ਸਨ ਦੀਆਂ ਲਾਸਾਂ ਦੀ ਭਾਲ ਲਗਾਤਾਰ ਜਾਰੀ ਹੈ ਅਤੇ ਆਮ ਲੋਕਾਂ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਦੀ ਮਦਦ ਵੀ ਲਈ ਜਾ ਰਹੀ ਹੈ ਪਰ ਹੁਣ ਤੱਕ ਕਰੀਬ 6 ਕਿਲੋਮੀਟਰ ਤੱਕ ਨਹਿਰ ਵਿਚ ਭਾਲ ਕਰਨ ਦੇ ਬਾਵਜੂਦ ਵੀ ਰੈਕਿਉ ਟੀਮਾਂ ਦੇ ਹੱਥ ਖਾਲੀ ਨਜਰ ਆ ਰਹੇ ਹਨ।

ਗੱਲਬਾਤ ਕਰਦਿਆਂ ਮੌਕੇ ਤੇ ਮੌਜੂਦ ਪਿੰਡ ਮਚਾਕੀ ਮੱਲ੍ਹ ਸਿੰਘ ਦੇ ਸਾਬਕਾ ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ ਕਿ ਕੱਲ੍ਹ ਬਾਅਦ ਦੁਪਿਹਰ ਜਿਲ੍ਹੇ ਦੇ ਪਿੰਡ ਬੀਹਲੇ ਵਾਲਾ ਦੇ 5 ਨੌਜਵਾਨ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਨਹਿਰਾਂ ‘ਤੇ ਆਏ ਸਨ, ਜਿੰਨਾਂ ਵਿਚੋਂ 3 ਲੜਕਿਆਂ ਦੀ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ ਸੀ ਜਿਸ ਕਾਰਨ ਕਾਰ ਵਿਚ ਸਵਾਰ ਤਿੰਨੋ ਲੜਕੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ ਸਨ, ਜਿੰਨਾਂ ਦੀ ਕੱਲ੍ਹ ਤੋਂ ਹੀ ਭਾਲ ਕੀਤੀ ਜਾ ਰਹੀ ਹੈ | ਪਰ ਹਲੇ ਤੱਕ ਉਨ੍ਹਾਂ ਨੂੰ ਲੱਭਿਆ ਨਹੀਂ ਜਾ ਸਕਿਆ |

ਉਹਨਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਵੀ ਪੂਰੀ ਮਦਦ ਕੀਤੀ ਜਾ ਰਹੀ ਹੈ ਐਨਡੀਆਰਐਫ ਦੀਆਂ ਟੀਮਾਂ ਵੀ ਬੁਲਾਈਆ ਗਈਆ ਹਨ ਜੋ ਕੱਲ੍ਹ ਸ਼ਾਮ ਤੋਂ ਹੀ ਲਗਾਤਾਰ ਲਾਪਤਾ ਨੌਜਵਾਨਾਂ ਦੀ ਭਾਲ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਆਪਣੇ ਪੱਧਰ ‘ਤੇ ਸਭ ਮਿਹਨਤ ਕਰ ਰਹੇ ਹਨ ਪਰ ਹਾਲੇ ਹੱਤ ਪੱਲੇ ਕੁਝ ਵੀ ਨਹੀਂ ਆ ਰਿਹਾ |

ਇਸ ਮੌਕੇ ਐਨਡੀਆਰਐਫ ਦੀਆਂ ਟੀਮਾਂ ਦੀ ਅਗਵਾਈ ਕਰ ਰਹੇ ਇੰਸਪੈਕਟਰ ਚੰਦਰ ਕੁਮਾਰ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਤੋਂ ਹੀ ਉਹਨਾਂ ਦੀ 30 ਤੋਂ 35 ਮੈਂਬਰਾਂ ਦੀ ਟੀਮ ਇਥੇ ਪਹੁੰਚੀਆਂ ਹੋਈਆਂ ਹਨ, ਹੁਣ ਤੱਕ ਲਗਭਗ ਨਹਿਰ ਵਿਚ 6 ਕਿਲੋਮਟਿਰ ਤੱਕ ਏਰੀਏ ਵਿਚ ਭਾਲ ਕੀਤੀ ਜਾ ਚੁੱਕੀ ਹੈ ਪਰ ਹਾਲੇ ਤੱਕ ਕਿਤੇ ਵੀ ਲਾਪਤਾ ਨੌਜਵਾਨਾਂ ਦੀਆ ਲਾਸ਼ਾ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਹਨਾਂ ਕਿਹਾ ਕਿ ਜਿਸ ਜਗ੍ਹਾ ਤੇ ਹੁਣ ਉਹ ਭਾਲ ਕਰ ਰਹੇ ਹਨ |

ਉਸ ਜਗ੍ਹਾ ਨਹਿਰ ਦੀ ਬੰਦੀ ਦੌਰਾਨ ਮਿੱਟੀ ਦੇ ਗੱਟੇ ਲਗਾ ਕੇ ਕਰੀਬ 5 ਫੁੱਟ ਉੱਚਾ ਅਤੇ ਕਰੀਬ 10 ਫੁੱਟ ਦੀ ਚੌੜਾਈ ਵਾਲਾ ਇਕ ਬੰਨ੍ਹ ਬਣਾਇਆ ਗਿਆ ਸੀ। ਮੰਨਿਆ ਜਾ ਰਿਹਾ ਕਿ ਹੋ ਸਕਦਾ ਪਾਣੀ ਵਿਚ ਰੁੜ ਕੇ ਲਾਸ਼ਾਂ ਇਥੇ ਫਸ ਗਈਆਂ ਹੋਣ ਤਾਂ ਹੀ ਇਥੇ ਭਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵੱਖ ਵੱਖ ਤਰੀਕਿਆਂ ਨਾਲ ਐਨਡੀਆਰਐਫ ਦੇ ਜਵਾਨ ਲੱਗੇ ਹੋਏ ਹਨ |

Exit mobile version