Site icon TheUnmute.com

ਗੁਰਦਾਸਪੁਰ ਦੇ NDRF ਜਵਾਨ ਦੀ ਟ੍ਰੇਨਿੰਗ ਦੌਰਾਨ ਨਦੀ ਦੇ ਤੇਜ਼ ਵਹਾਅ ‘ਚ ਵਹਿਣ ਕਾਰਨ ਮੌਤ

NDRF

ਗੁਰਦਾਸਪੁਰ 28 ਮਾਰਚ 2023: ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੋਰਾਗਲਾ ਦੇ ਅਧੀਨ ਪਿੰਡ ਉਮਰਪੁਰਾ ਦੇ ਇੱਕ 37 ਸਾਲ ਦੇ ਐਨ.ਡੀ.ਆਰ.ਐਫ ਨੌਜਵਾਨ ਦੀ ਪਟਨਾ ਸਾਹਿਬ ‘ਚ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਜਾਣ ਕਾਰਨ ਮੌਤ ਹੋ ਗਈ ਹੈ। ਜਿਵੇਂ ਹੀ ਮੌਤ ਦੀ ਖ਼ਬਰ ਉਸ ਦੇ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਸ਼ੌਕ ਦੀ ਲਹਿਰ ਦੌੜ ਗਈ। ਮ੍ਰਿਤਕ ਜਵਾਨ ਦੇ ਘਰ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚ ਰਹੇ ਹਨ।

ਅੱਜ ਮ੍ਰਿਤਕ ਜਗਨ ਸਿੰਘ ਦੀ ਉਸਦੇ ਪਿੰਡ ਅੰਤਿਮ ਸਸਕਾਰ ਕਰ ਦਿੱਤਾ ਗਿਆ ।ਜਵਾਨ ਪੁੱਤ ਦੇ ਅਕਾਲ ਚਲਾਣਾ ਕਰ ਜਾਣ ਕਾਰਨ ‌ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਜਗਨ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਦੀ ਐਨ.ਡੀ.ਆਰ.ਐਫ ‘ਚ ਪਟਨਾ ਸਾਹਿਬ ਵਿਖੇ ਟ੍ਰੇਨਿੰਗ ਚੱਲ ਰਹੀ ਸੀ। ਪਿਛਲੇ ਦਿਨੀਂ ਗੰਗਾ ਨਦੀ ‘ਚ ਟ੍ਰੇਨਿੰਗ ਦੇ ਦੌਰਾਨ ਪਾਣੀ ਦੇ ਆਏ ਤੇਜ਼ ਵਹਾਅ ਦੇ ਕਾਰਨ ਉਨ੍ਹਾਂ ਦਾ ਬੇਟਾ ਵਹਿ ਗਿਆ। ਜਿਸਦੀ ਪਾਣੀ ‘ਚ ਡੁੱਬ ਜਾਣ ਨਾਲ ਮੌਤ ਹੋ ਗਈ।

ਜਿਕਰਯੋਗ ਹੈ ਕਿ ਜਗਨ ਸਿੰਘ ਦੇ ਪਿਤਾ ਵੀ ਆਰਮੀ ‘ਚ ਸੇਵਾ ਦੇ ਰਹੇ ਹਨ। ਜਗਨ ਸਿੰਘ ਸ਼ਾਦੀ-ਸ਼ੁਦਾ ਹੈ ਅਤੇ ਉਨ੍ਹਾਂ ਦੀ ਇੱਕ ਬੇਟੀ ਵੀ ਹੈ। ਜਦੋਂ ਵੀ ਜਗਨ ਸਿੰਘ ਆਪਣੇ ਪਿੰਡ ਵਾਪਿਸ ਆਉਂਦਾ ਸੀ ਤਾਂ ਉਹ ਹਮੇਸ਼ਾ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਸਿਹਤ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰਦਾ ਸੀ।

Exit mobile version