Site icon TheUnmute.com

ਭਾਰਤੀ ਹਾਕੀ ਟੀਮ ਨੇ ਸੋਨ ਤਗਮਾ ਜੇਤੂ ਅਰਜਨਟੀਨਾ ਨੂੰ ਹਰਾਇਆ :ਟੋਕੀਉ ਓਲੰਪਿਕ

Indian hockey team wins gold by defeating Argentina

Indian hockey team wins gold by defeating Argentina

ਚੰਡੀਗੜ੍ਹ,29 ਜੁਲਾਈ:ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਉ ਉਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।ਟੀਮ ਨੇ ਅਰਜਨਟੀਨਾ ਦੀ ਟੀਮ ਨੂੰ ਚੌਥੇ ਮੈਚ ਵਿੱਚ 3-1 ਨਾਲ ਹਰਾਇਆ।ਟੀਮ ਨੇ ਨਿਊਜ਼ੀਲੈਂਡ, ਸਪੇਨ ਅਤੇ ਅਰਜਨਟੀਨਾ ਦੇ ਖਿਲਾਫ ਵੀ ਜਿੱਤ ਹਾਸਲ ਕੀਤੀ ਹੈ।

ਭਾਰਤ ਅਤੇ ਅਰਜਨਟੀਨਾ ਦੋਵਾਂ ਟੀਮਾਂ ਨੇ ਬਹੁਤ ਚੰਗੀ ਸ਼ੁਰੂਆਤ ਕਰਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ|ਕਰੀਬ ਅੱਧੇ ਸਮੇਂ ਤੱਕ ਤੱਕ ਟੀਮਾਂ ਦਾ ਕੋਈ ਵੀ ਗੋਲ ਨਾ ਹੋਇਆ ,ਅਤੇ ਨਾ ਹੀ ਕੋਈ ਪੈਨਲਟੀ ਕਾਰਨਰ ਬਣਾਇਆ|ਕਰੀਬ 40 ਮਿੰਟ ਤੇ ਜਾ ਕੇ ਦੋਵਾਂ ਨੇ 1-1 ਪੈਨਲਟੀ ਕਾਰਨਰ ਨਾਲ ਗੋਲ ਕੀਤਾ|

ਫਿਰ ਚੌਥੇ ਕੁਆਰਟਰ ਵਿੱਚ ਭਾਰਤੀ ਵਿਵੇਕ ਸਾਗਰ ਤੇ ਹਰਮਨਪ੍ਰੀਤ ਸਿੰਘ ਨੇ ਕੋਨਰ ‘ਤੇ ਗੋਲ ਕਰਕੇ ਟੀਮ ਨੂੰ 3-1 ਦੇ ਨਾਲ ਜਿੱਤ ਦੇ ਰਾਹ ਵੱਲ ਵਧਾਇਆ। ਭਾਰਤ ਨੂੰ ਕੁੱਲ 8 ਕਾਰਨਰ ਮਿਲੇ ਅਤੇ ਭਾਰਤ ਨੇ ਦੋ ਵਿੱਚ ਗੋਲ ਕਰਕੇ ਜਿੱਤ ਪ੍ਰਾਪਤ ਕੀਤੀ|

ਹੁਣ ਤੱਕ ਸਿਰਫ ਆਸਟਰੇਲੀਆ ਨੇ ਹੀ ਭਾਰਤ ਨੂੰ ਹਰਾਇਆ ਹੈ ਅਤੇ ਅਗਲਾ ਮੈਚ ਟੀਮ ਦਾ 30 ਜੁਲਾਈ ਨੂੰ ਜਾਪਾਨ ਨਾਲ ਹੋਵੇਗਾ |

Exit mobile version