Site icon TheUnmute.com

ਛੱਤੀਸਗੜ੍ਹ ‘ਚ ਨਕਸਲੀਆਂ ਨੇ CAF ਜਵਾਨਾਂ ਦੇ ਕੈਂਪ ‘ਤੇ ਕੀਤਾ ਹਮਲਾ

CAF

ਚੰਡੀਗੜ੍ਹ 22 ਜੂਨ 2022: ਨਕਸਲੀਆਂ ਨੇ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਦੇ ਨਕਸਲ ਪ੍ਰਭਾਵਿਤ ਪਿੰਡ ਵਿੱਚ ਸਥਿਤ CAF (ਛੱਤੀਸਗੜ੍ਹ ਆਰਮਡ ਫੋਰਸਿਜ਼) ਦੇ ਕੈਂਪ ਉੱਤੇ ਬੁੱਧਵਾਰ ਰਾਤ ਨੂੰ ਹਮਲਾ ਕੀਤਾ। ਇਸ ਦੌਰਾਨ ਜਵਾਨਾਂ ਨੇ ਵੀ ਨਕਸਲੀਆਂ ਨੂੰ ਮੂੰਹਤੋੜ ਜਵਾਬ ਦਿੱਤਾ। ਕਰੀਬ 1 ਘੰਟੇ ਤੱਕ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਹਾਲਾਂਕਿ ਇਸ ਗੋਲੀਬਾਰੀ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਾਮਲੇ ਦੀ ਪੁਸ਼ਟੀ ਏਐਸਪੀ ਰਾਜੇਂਦਰ ਜੈਸਵਾਲ ਨੇ ਕੀਤੀ ਹੈ।

ਜਾਣਕਾਰੀ ਮੁਤਾਬਕ ਰਾਤ 8:30 ਤੋਂ 9:30 ਵਜੇ ਦਰਮਿਆਨ ਮਾਓਵਾਦੀਆਂ ਨੇ ਜੰਗਲ ਵਾਲੇ ਪਾਸੇ ਤੋਂ ਕੈਂਪ ‘ਤੇ ਅਚਾਨਕ ਹਮਲਾ ਕਰ ਦਿੱਤਾ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਵੀ ਚਾਰਜ ਸੰਭਾਲ ਲਿਆ।

Exit mobile version