Site icon TheUnmute.com

Naxal Encounter: ਸੁਰੱਖਿਆ ਬਲਾਂ ਅਤੇ ਨਕਸਲੀਆਂ ਮੁਕਾਬਲਾ ਜਾਰੀ, 16 ਨਕਸਲੀ ਮਾਰੇ ਗਏ

Naxal Encounter

ਚੰਡੀਗੜ੍ਹ, 21 ਜਨਵਰੀ, 2025: Naxal Encounter: ਗਾਰੀਆਬੰਦ ‘ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਦੀ ਖ਼ਬਰ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਕਿ 16 ਨਕਸਲੀ ਮਾਰੇ ਗਏ ਹਨ। ਇਸ ਮੁਕਾਬਲੇ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ। ਮੁਕਾਬਲਾ ਅਜੇ ਵੀ ਜਾਰੀ ਹੈ।

ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਨਕਸਲੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਇਸ ਤੋਂ ਪਹਿਲਾਂ, ਸੁਰੱਖਿਆ ਬਲਾਂ ਨੇ ਬੀਜਾਪੁਰ ‘ਚ 18 ਨਕਸਲੀਆਂ ਨੂੰ ਮਾਰ ਦਿੱਤਾ ਸੀ। ਮਾਰੇ ਗਏ ਸਾਰੇ ਨਕਸਲੀਆਂ ਦੀਆਂ ਲਾਸ਼ਾਂ ਅਤੇ ਹਥਿਆਰ ਬਰਾਮਦ ਕਰ ਲਏ ਗਏ ਹਨ। ਐਤਵਾਰ ਸਵੇਰ ਤੋਂ ਮੰਗਲਵਾਰ ਸਵੇਰ ਤੱਕ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ ਹੈ।

1,000 ਤੋਂ ਵੱਧ ਸੈਨਿਕਾਂ ਨੇ ਗਰੀਆਬੰਦ ਜ਼ਿਲ੍ਹੇ ਦੇ ਕੁਲਹਾੜੀ ਘਾਟ ‘ਤੇ ਸਥਿਤ ਭਾਲੂ ਡਿਗੀ ਜੰਗਲ ‘ਚ 60 ਤੋਂ ਵੱਧ ਨਕਸਲੀਆਂ (Naxalites) ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਇਹ ਮਾਮਲਾ ਮੈਨਪੁਰ ਥਾਣਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਮੁਕਾਬਲੇ ‘ਚ ਸੀਆਰਪੀਐਫ ਦੀ ਕੋਬਰਾ ਯੂਨਿਟ ਦਾ ਇੱਕ ਸਿਪਾਹੀ ਵੀ ਜ਼ਖਮੀ ਹੋ ਗਿਆ ਹੈ, ਜਿਸਨੂੰ ਹਵਾਈ ਜਹਾਜ਼ ਰਾਹੀਂ ਰਾਏਪੁਰ ਲਿਜਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇੱਕ ਮੁਕਾਬਲੇ ‘ਚ ਦੋ ਨਕਸਲੀ ਮਾਰੇ ਗਏ ਸਨ ਅਤੇ ਇੱਕ ਸੈਨਿਕ ਵੀ ਜ਼ਖਮੀ ਹੋ ਗਿਆ ਸੀ।

ਹੁਣ ਤੱਕ ਗਰੀਆਬੰਦ ਮੁਕਾਬਲੇ (Encounter) ‘ਚ 16 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਏਕੇ 47, ਐਸਐਲਆਰ, ਇਨਸਾਸ ਅਤੇ ਹੋਰ ਆਟੋਮੈਟਿਕ ਹਥਿਆਰ ਬਰਾਮਦ ਕੀਤੇ ਗਏ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਇਹ ਜਾਣਕਾਰੀ ਆਈਜੀ ਰਾਏਪੁਰ ਜ਼ੋਨ ਅਮਰੇਸ਼ ਮਿਸ਼ਰਾ ਨੇ ਦਿੱਤੀ ਹੈ।

Read More: ਛੱਤੀਸਗੜ੍ਹ ‘ਚ ਨਕਸਲੀਆਂ ਨੇ ਪੋਲਿੰਗ ਪਾਰਟੀ ਨੂੰ ਬਣਾਇਆ ਨਿਸ਼ਾਨਾ, IED ਧਮਾਕੇ ‘ਚ ਇੱਕ ITBP ਦਾ ਜਵਾਨ ਸ਼ਹੀਦ

Exit mobile version